ਪੰਜਾਬ

punjab

ETV Bharat / bharat

ਹਿਸਾਰ ਦੀ ਬਾਕਸਰ ਸਵੀਟੀ ਬੂਰਾ ਦੀ ਦੁਬਈ ‘ਚ ਸ਼ਾਨਦਾਰ ਜਿੱਤ

ਹਿਸਾਰ ਦੀ ਬਾਕਸਰ ਸਵੀਟੀ ਬੂਰਾ ਨੇ ਦੁਬਈ ‘ਚ ਜਿੱਤਿਆ ਕਾਂਸੀ ਦਾ ਤਗਮਾ..ਆਪਣੀ ਜਿੱਤ ਤੋਂ ਬਾਅਦ ਸਵੀਟੀ ਬੂਰਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

ਬਾਕਸਰ ਸਵੀਟੀ ਬੂਰਾ
ਬਾਕਸਰ ਸਵੀਟੀ ਬੂਰਾ

By

Published : May 30, 2021, 3:16 PM IST

ਹਿਸਾਰ: ਹਰਿਆਣਾ ਦੀ ਬਾਕਸਰ ਸਵੀਟੀ ਬੂਰਾ ਨੇ ਇੱਕ ਵਾਰ ਫਿਰ ਆਪਣੇ ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਵੀਟੀ ਬੂਰਾ ਨੇ ਦੁਬਾਈ ‘ਚ ਚੱਲ ਰਹੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਵੀਟੀ ਬੂਰਾ ਨੇ 81 ਕਿਲੋਗ੍ਰਾਮ ਵਰਗ ‘ਚ ਇਹ ਜਿੱਤ ਪ੍ਰਾਪਤ ਕੀਤੀ ਹੈ।

ਤਗਮਾ ਜਿੱਤਣ ਤੋਂ ਬਾਅਦ ਸਵੀਟੀ ਬੂਰਾ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਦਿਆਂ ਕਿਹਾ, ‘ਮੈਂ 21 ਮਈ ਤੋਂ 1 ਜੂਨ ਤੱਕ ਦੁਬਈ ਵਿੱਚ ਹੋਣ ਵਾਲੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹੁਣੇ ਹੀ ਕਾਂਸੀ ਦਾ ਤਗਮਾ ਜਿੱਤਿਆ ਹੈ, ਮੈਂ ਆਪਣਾ ਤਗਮਾ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰਦੀ ਹਾਂ, ਨਾਲ ਹੀ ਸਵੀਟੀ ਬੂਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਕਿਹਾ, ਕਿ ਉਹ ਕਿਸਾਨਾਂ ਦੀ ਅਪੀਲ ਸੁਣਨ ਤੇ ਉਨ੍ਹਾਂ ਕਿਸਾਨਾਂ ਬਾਰੇ ਸੋਚਣ ਜੋ ਇਸ ਮਹਾਂਮਾਰੀ ਵਿੱਚ ਲੰਬੇ ਸਮੇਂ ਤੋਂ ਬੈਠੇ ਹਨ।'

ਸਵੀਟੀ ਬੂਰਾ ਦੇ ਪਿਤਾ ਖੁਦ ਕਿਸਾਨ ਹਨ। ਜੋ ਹਿਸਾਰ ਦੇ ਪਿੰਡ ਘੇਰਿਆ ਦੇ ਵਸਨੀਕ ਹਨ। ਜੋ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ‘ਚ ਸਾਮਲ ਹਨ। ਸਵੀਟੀ ਬੂਰਾ ਨੇ ਇੰਟਰਨੈਸ਼ਨਲ ਮੁੱਕੇਬਾਜ਼ੀ ਚੈਪੀਅਨਸ਼ਿਪ ਰਸਿਆ 2018 'ਚ ਵੀ ਗੋਲਡ ਮੈਡਲ ਜਿੱਤਿਆ ਸੀ ਤੇ ਹੋਰ ਵੀ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਤਗਮੇ ਜਿੱਤੇ ਕੇ ਆਪਣਾ ਆਪਣੇ ਦੇਸ਼ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ।

ਇਹ ਵੀ ਪੜੋ:ਮੈਂ ਹਮੇਸ਼ਾ ਨਹੀਂ ਖੇਡਾਂਗਾ -ਸ਼ਮੀ

ABOUT THE AUTHOR

...view details