ਨਵੀਂ ਦਿੱਲੀ:ਨੈਸ਼ਨਲ ਹੈਰਾਲਡ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਰੋਸ ਪ੍ਰਗਟ ਕਰਨ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਪੁਲਿਸ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਵੀ ਲੋਕਾਂ ਨੂੰ ਕੁਝ ਸੜਕਾਂ ਬੰਦ ਕਰਕੇ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜੋ:Presidential Election Result 2022: ਅੱਜ ਦੇਸ਼ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ
ਟ੍ਰੈਫਿਕ ਪੁਲਸ ਮੁਤਾਬਕ ਗੋਲ ਦੱਖਣ ਜੰਕਸ਼ਨ ਤੋਂ ਪਟੇਲ ਚੌਕ, ਵਿੰਡਸਰ ਪਲੇਸ, ਤਿਨ ਮੂਰਤੀ ਚੌਕ ਅਤੇ ਪ੍ਰਿਥਵੀਰਾਜ ਰੋਡ ਨਵੀਂ ਦਿੱਲੀ ਤੱਕ ਬੱਸਾਂ ਦੀ ਆਵਾਜਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪੁਲਿਸ ਨੇ ਲੋਕਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਮੋਤੀ ਲਾਲ ਨਹਿਰੂ ਮਾਰਗ, ਅਕਬਰ ਰੋਡ, ਜਨਪਥ ਅਤੇ ਮਾਨਸਿੰਘ ਰੋਡ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਇੱਥੇ ਟਰੈਫਿਕ ਪੁਲੀਸ ਦੇ ਵਿਸ਼ੇਸ਼ ਪ੍ਰਬੰਧ ਹੋਣਗੇ। ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।