ਯਮੁਨਾਨਗਰ:ਸਾਬਕਾ ਵਿਧਾਇਕ ਤੇ ਇਨੈਲੋ ਆਗੂ ਦਿਲਬਾਗ ਸਿੰਘ ਦੇ ਦਫ਼ਤਰ 'ਤੇ ਈਡੀ ਦਾ ਛਾਪਾ ਖ਼ਤਮ ਹੋ ਗਿਆ ਹੈ। ਉਨ੍ਹਾਂ ਦੇ 6 ਟਿਕਾਣਿਆਂ 'ਤੇ ਛਾਪੇਮਾਰੀ ਅਜੇ ਵੀ ਜਾਰੀ ਹੈ। ਈਡੀ ਦੇ ਅਧਿਕਾਰੀ ਦੇਰ ਰਾਤ ਕਰੀਬ 11 ਵਜੇ ਦਿਲਬਾਗ ਦੇ ਦਫ਼ਤਰ ਤੋਂ ਵਾਪਸ ਆਏ। ਈਡੀ ਨੇ ਇਹ ਛਾਪੇਮਾਰੀ ਮਨੀ ਲਾਂਡਰਿੰਗ, ਗੈਰ-ਕਾਨੂੰਨੀ ਮਾਈਨਿੰਗ ਅਤੇ ਈ-ਰਾਵਣ ਘੁਟਾਲੇ ਨੂੰ ਲੈ ਕੇ ਕੀਤੀ ਹੈ। ਈਡੀ ਨੇ ਦਿਲਬਾਗ ਸਿੰਘ ਦੀ ਰਿਹਾਇਸ਼ ਅਤੇ ਦਫ਼ਤਰ ਸਮੇਤ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਵਿਚੋਂ 6 ਥਾਵਾਂ 'ਤੇ ਛਾਪੇਮਾਰੀ ਅਜੇ ਵੀ ਜਾਰੀ ਹੈ।
ਪ੍ਰਤਾਪ ਨਗਰ ਥਾਣੇ ਵਿੱਚ ਦੋ ਕੇਸ ਦਰਜ :ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਈਡੀ ਨੇ ਦਿਲਬਾਗ ਸਿੰਘ ਕੋਲੋਂ ਫੈਜ਼ਪੁਰ ਸਥਿਤ ਫਾਰਮ ਹਾਊਸ ਤੋਂ 5 ਕਰੋੜ ਰੁਪਏ ਦੀ ਨਕਦੀ, ਤਿੰਨ ਕਿਲੋ ਸੋਨਾ, ਵਿਦੇਸ਼ੀ ਰਾਈਫਲਾਂ, ਸੈਂਕੜੇ ਜਿੰਦਾ ਕਾਰਤੂਸ ਅਤੇ ਵਿਦੇਸ਼ ਜਾਇਦਾਦ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਸਬੰਧੀ ਈਡੀ ਨੇ ਪ੍ਰਤਾਪ ਨਗਰ ਥਾਣੇ ਵਿੱਚ ਦੋ ਕੇਸ ਦਰਜ ਕੀਤੇ ਹਨ। ਫਿਲਹਾਲ ਦਿਲਬਾਗ ਸਿੰਘ ਦੇ ਦੋ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਖਤਮ ਹੋ ਗਈ ਹੈ। ਫਿਲਹਾਲ 6 ਟਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ।ਈਡੀ ਦੇ ਸੂਤਰਾਂ ਮੁਤਾਬਕ ਇਨੈਲੋ ਨੇਤਾ ਅਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਟਿਕਾਣਿਆਂ ਤੋਂ ਹੁਣ ਤੱਕ ਕਰੀਬ 5 ਕਰੋੜ ਰੁਪਏ ਨਕਦ, ਕਈ ਵਿਦੇਸ਼ੀ ਹਥਿਆਰ ਅਤੇ 300 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਛਾਪੇਮਾਰੀ ਦੌਰਾਨ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਅਤੇ 4/5 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਹੋਏ।