ਨਵੀਂ ਦਿੱਲੀ:ਦਿੱਲੀ ਦੇ ਓਖਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਈਡੀ ਦੀ ਟੀਮ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਦੀ ਟੀਮ ਅਮਾਨਤੁੱਲਾ ਖਾਨ ਦੇ ਘਰ ਪਹੁੰਚੀ। ਈਡੀ ਦੀ ਇਹ ਛਾਪੇਮਾਰੀ ਭ੍ਰਿਸ਼ਟਾਚਾਰ ਵਿਰੋਧੀ ਵਿੱਚ ਦਰਜ ਐਫ.ਆਈ.ਆਰ ਕਾਰਨ ਹੋ ਰਹੀ ਹੈ। ਸੀ.ਬੀ.ਆਈ ਪਹਿਲਾਂ ਹੀ ਦਿੱਲੀ ਵਕਫ਼ ਬੋਰਡ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਸੀਬੀਆਈ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਵਕਫ਼ ਬੋਰਡ ਵਿੱਚ ਘਪਲੇ ਸਬੰਧੀ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਸਨ। ਅਮਾਨਤੁੱਲਾ ਨੂੰ ਪਿਛਲੇ ਸਾਲ ਏਸੀਬੀ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਦੀ ਤਲਾਸ਼ੀ ਦੌਰਾਨ ਪੈਸੇ ਦੇ ਲੈਣ-ਦੇਣ ਦੇ ਵੇਰਵੇ ਅਤੇ ਡਾਇਰੀ ਮਿਲੀ ਸੀ। ਆਰੋਪ ਹੈ ਕਿ ਇਸ ਡਾਇਰੀ ਵਿੱਚ ਹਵਾਲਾ ਰਾਹੀਂ ਲੈਣ-ਦੇਣ ਦੇ ਖਾਤੇ ਲਿਖੇ ਗਏ ਸਨ। ਹਵਾਲਾ ਰਾਹੀਂ ਵਿਦੇਸ਼ਾਂ ਤੋਂ ਲੈਣ-ਦੇਣ ਦਾ ਵੀ ਜ਼ਿਕਰ ਸੀ। ਇਸ ਤੋਂ ਬਾਅਦ ਐਂਟੀ ਕਰੱਪਸ਼ਨ ਨੇ ਇਹ ਸਾਰੀ ਜਾਣਕਾਰੀ ਈਡੀ ਨਾਲ ਸਾਂਝੀ ਕੀਤੀ ਸੀ।