ਨਵੀਂ ਦਿੱਲੀ:ਤੁਸੀਂ ਇਨਸਾਨਾਂ ਦੇ ਬਹੁਤ ਮੁਕਾਬਲੇ ਦੇਖੇ ਹੋਣੇ ਨੇ। ਪਰ ਇਨਸਾਨ ਅਤੇ ਜਾਨਵਰ ਵਿੱਚ ਅਜਿਹਾ ਮੁਕਾਬਲਾ ਪਹਿਲੀ ਵਾਰ ਦੇਖਿਆ ਹੋਣਾ। ਖਾਣੇ ਦੇ ਮੁਕਾਬਲੇ ਵਿੱਚ ਰੁੱਝੇ ਇੱਕ ਕੁੱਤੇ ਅਤੇ ਉਸਦੇ ਮਾਲਕ ਦਾ ਇੱਕ ਬਹੁਤ ਹੀ ਆਨੰਦਦਾਇਕ ਵੀਡੀਓ ਆਨਲਾਈਨ ਵਾਇਰਲ(Video goes viral online) ਹੋ ਗਿਆ ਹੈ। ਤੁਸੀਂ ਇਸਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਵੋਗੇ।
ਕਲਿੱਪ ਨੂੰ ਟਿਕਟਾਕ(Tiktok) 'ਤੇ ਅਪਲੋਡ ਕੀਤਾ ਗਿਆ ਸੀ, ਪਰ ਹੁਣ ਇਸਨੂੰ ਹਰੇਕ ਸ਼ੋਸਲ ਮੀਡੀਆ ਦੀ ਵੈਬਸਾਇਟ 'ਤੇ ਦੇਖ ਸਕਦੇ ਹੋ। ਜਿਸ ਤਰੀਕੇ ਨਾਲ ਕੁੱਤਾ ਆਪਣੇ ਮਾਲਕ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਦੇਖਣ ਵਿੱਚ ਬਹੁਤ ਪਿਆਰਾ ਲੱਗਦਾ ਹੈ। ਯਕੀਨੀ ਤੌਰ 'ਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਵੇਗਾ।