ਰੁਦ੍ਰਪ੍ਰਯਾਗ: ਉੱਤਰਾਖੰਡ ਦੇ ਰੁਦ੍ਰਪ੍ਰਯਾਗ ਵਿੱਚ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬ ਗਈ। ਉੱਥੇ ਹੀ ਭੂਚਾਲ ਦੇ ਝਟਕਿਆਂ ਤੋਂ ਰੁਦ੍ਰਪ੍ਰਯਾਗ ਦੇ ਲੋਕ ਵੀ ਡਰ ਗਏ ਅਤੇ ਲੋਕ ਘਰੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਦੇ ਮੁਤਾਬਿਕ 2.1 ਮੈਗਨੀਟਿਊਡ ਰਹੀ। ਹਾਲਾਂਕਿ ਭੂਚਾਲ ਤੋਂ ਵੀ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਅੱਧੀ ਰਾਤ ਉੱਤਰਕਾਸ਼ੀ ਵਿੱਚਆਇਆਭੂਚਾਲ: ਕਾਬਲੇਜ਼ਿਕਰ ਹੈ ਕਿ ਉੱਤਰਾਖੰਡ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਪਹਿਲਾਂ ਵੀ ਅੱਧੀ ਰਾਤ ਨੂੰ ਉੱਤਰਕਾਸ਼ੀ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਦੇ 5 ਝਟਕਿਆਂ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ ਸਨ। ਲੋਕ ਜਲਦੀ ਜਲਦੀ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚੇ। ਹਾਲਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਧਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲਾਊਡਸਪੀਕਰਾਂ ਜਰੀਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਦੀ ਅਪੀਲ ਕੀਤੀ ਗਈ ਪਰ ਭੂਚਾਲ ਦੇ 5 ਝਟਕਿਆਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕ ਆਪਣੇ ਬਚਾਅ ਲਈ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ।
ਭੂਚਾਲ ਨਾਲ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ:ਗੌਰਤਲਬ ਹੈ ਕਿ ਸਾਲ 1991 ਵਿੱਚ ਉੱਤਰਕਾਸ਼ੀ ਅਤੇ ਸਾਲ 1999 ਵਿੱਚ ਚਮੋਲੀ 'ਚ 7 ਮੈਗਨੀਟਿਊਡ ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਭੂਚਾਲ ਦੀ ਤਬਾਹੀ ਦੇ ਨਿਸ਼ਾਨ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹਨ। ਉੱਤਰਕਾਸ਼ੀ 'ਚ ਆਏ ਇਸ ਭੂਚਾਲ ਨਾਲ 768 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ ਅਤੇ 20 ਹਜ਼ਾਰ ਤੋਂ ਜਿਆਦਾ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਅੱਧੀ ਰਾਤ ਨੂੰ ਆਏ ਇਸ ਭੂਚਾਲ ਬਾਰੇ ਲੋਕ ਕੁੱਝ ਸਮਝ ਪਾਉਂਦੇ, ਇਸ ਤੋਂ ਪਹਿਲਾਂ ਹੀ ਮੌਤ ਨੇ ਉਨ੍ਹਾਂ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ।
ਇਨ੍ਹਾਂ ਭੂਚਾਲ ਦੇ ਝਟਕਿਆਂ ਨੇ ਮੁੜ ਤੋਂ ਲੋਕਾਂ ਦੇ ਦਿਲਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਲੋਕ ਡਰ ਦੇ ਸਾਹੇ ਹੇਠ ਜੀ ਰਹੇ ਹਨ। ਲੋਕਾਂ ਦੇ ਦਿਲਾਂ 'ਚ ਡਰ ਬੈਠ ਗਿਆ ਕਿ ਕੀ ਪਤਾ ਕਦੋਂ ਮੁੜ ਤੋਂ ਭੂਚਾਲ ਦਾ ਝਟਕਾ ਲੱਗ ਜਾਵੇ। ਇਨ੍ਹਾਂ ਸਭ ਦੇ ਵਿਚਕਾਰ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰਾਂ੍ਹ ਦੀ ਲੋਕਾਂ ਨੂੰ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਦੇ ਮਨਾਂ 'ਚ ਇਸ ਡਰ ਨੂੰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ:Tulip Garden Srinagar: ਟੂਰਿਸਟ ਲਈ ਖੁੱਲ੍ਹਿਆ ਇੰਦਰਾ ਗਾਂਧੀ ਟੂਲਿਪ ਗਾਰਡਨ, ਨਹੀਂ ਦੇਖਿਆ ਹੋਵੇਗਾ ਅਜਿਹਾ ਬਾਗ