ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ‘ਚ ਲੱਗੇ ਭੂਚਾਲ ਦੇ ਝਟਕੇ - ਐਨਸੀਐਸ

ਜੰਮੂ-ਕਸ਼ਮੀਰ (Jammu-Kashmir) ਵਿਚ ਭੂਚਾਲ (Earthquake) ਦੇ ਝਟਕੇ ਲੱਗਣ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਜਿਵੇਂ ਹੀ ਭੂਚਾਲ (Earthquake) ਦੇ ਝਟਕੇ ਲੱਗਣੇ ਸ਼ੁਰੂ ਹੋਏ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੀ ਥਾਂ ਵਿਚ ਆ ਗਏ। ਫਿਲਹਾਲ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇ
ਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇ

By

Published : Nov 3, 2021, 9:01 AM IST

ਬਾਰਾਮੂਲਾ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਗੁਲਮਰਗ ਨੇੜੇ ਬੁੱਧਵਾਰ ਸਵੇਰੇ ਰਿਕਟਰ ਪੈਮਾਨੇ 'ਤੇ 3.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕਿਆਂ ਕਾਰਣ ਸਹਿਮੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਭੂਚਾਲ ਗੁਲਮਰਗ ਦੇ ਉੱਤਰ ਵਿੱਚ 10 ਕਿਲੋਮੀਟਰ ਅਤੇ 227 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਸੀ।

ਭੂਚਾਲ ਦੀ ਤੀਬਰਤਾ

ਭੂਚਾਲ ਦੀ ਤੀਬਰਤਾ 3.6 ਦੱਸੀ ਜਾ ਰਹੀ ਹੈ ਅਤੇ ਭੂ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਗੁਲਮਰਗ ਦੇ ਉੱਤਰ ਵਿਚ 10 ਕਿਲੋਮੀਟਰ ਅਤੇ 227 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ ਸੀ। ਫਿਲਹਾਲ ਭੂਚਾਲ ਕਾਰਣ ਕਿਸੇ ਤਰ੍ਹਾਂ ਦੇ ਜਾਨੀ- ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਇਹ ਵੀ ਪੜ੍ਹੋ-ਕੈਪਟਨ ਦੇ ਅਸਤੀਫੇ 'ਤੇ ਰਾਜਾ ਵੜਿੰਗ ਦਾ ਟਵੀਟ ਵਾਰ, ਪਾਕਿ ਤਸਵੀਰਾਂ...

ABOUT THE AUTHOR

...view details