ਉਖਰੂਲ: ਅੱਜ (ਸ਼ੁੱਕਰਵਾਰ) ਸਵੇਰੇ ਮਨੀਪੁਰ ਵਿਚ ਭੂਚਾਲ ਦੇ ਝਟਕੇ (Tremors of earthquake) ਮਹਿਸੂਸ ਕੀਤੇ ਗਏ। ਭੂਚਾਲ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (National Center for Seismology) ਨੇ ਕਿਹਾ ਕਿ ਇਹ ਝਟਕੇ ਸ਼ੁੱਕਰਵਾਰ ਸਵੇਰੇ 5.56 ਵਜੇ ਮਨੀਪੁਰ ਦੇ ਉਖਰੂਲ ਵਿੱਚ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 4.5 ਰਿਕਟਰ ਪੈਮਾਨੇ 'ਤੇ ਮਾਪੀ ਗਈ ਹੈ।
ਇਸ ਤੋਂ ਪਹਿਲਾਂ ਆਸਾਮ ਵਿੱਚ ਬੁੱਧਵਾਰ ਸਵੇਰੇ 5.2 ਮਾਪ ਦਾ ਭੂਚਾਲ ਆਇਆ ਜਿਸ ਦੇ ਝਟਕੇ ਗੁਆਂਢੀ ਰਾਜ ਮੇਘਾਲਿਆ ਅਤੇ ਪੱਛਮੀ ਬੰਗਾਲ ਦੇ ਉੱਤਰੀ ਹਿੱਸਿਆਂ ਦੇ ਨਾਲ-ਨਾਲ ਬੰਗਲਾਦੇਸ਼ ਤੱਕ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਨੈਸ਼ਨਲ ਸੈਂਟਰ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭੂਚਾਲ ਸਵੇਰੇ 8:45 ਵਜੇ ਇਸ ਦੇ ਕੇਂਦਰ ਦੇ ਨਾਲ ਹੇਠਲੀ ਅਸਾਮ ਦੇ ਗੋਲਪਾਰਾ ਵਿਖੇ 14 ਕਿਲੋਮੀਟਰ ਦੀ ਗਹਿਰਾਈ 'ਤੇ ਆਇਆ।