ਨਵੀਂ ਦਿੱਲੀ:ਨਰਿੰਦਰ ਮੋਦੀ ਸਰਕਾਰ ਦੀ ਨੌਂ ਸਾਲਾਂ ਦੀ ਵਿਦੇਸ਼ ਨੀਤੀ 'ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਵਿਕਾਸ ਵਿਚ ਭਰੋਸੇਮੰਦ ਭਾਈਵਾਲ ਹੋਣ ਦੇ ਨਾਲ-ਨਾਲ ਭਾਰਤ ਦਾ ਇਕ ਆਰਥਿਕ ਭਾਈਵਾਲ ਦਾ ਅਕਸ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਹੁਣ ਵਿਸ਼ਵ ਦੁਆਰਾ "ਭਰੋਸੇਯੋਗ" ਅਤੇ "ਪ੍ਰਭਾਵਸ਼ਾਲੀ" ਵਿਕਾਸ ਹਿੱਸੇਦਾਰ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ, ਖਾਸ ਕਰਕੇ "ਗਲੋਬਲ ਸਾਊਥ" ਵਿੱਚ।
2024 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਹਿਮ ਮੁਹਿੰਮ : ਜੈਸ਼ੰਕਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਰਾਸ਼ਟਰੀ ਰਾਜਧਾਨੀ ਦੇ ਸੱਤ ਸੰਸਦੀ ਹਲਕਿਆਂ ਵਿੱਚੋਂ ਚਾਰ ਵਿੱਚ ਕੰਮ ਕਰ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਇਹ ਅਹਿਮ ਮੁਹਿੰਮ ਹੈ। ਜੈਸ਼ੰਕਰ ਭਾਜਪਾ ਦੇ ਇਸ ਮਹੀਨੇ ਚੱਲਣ ਵਾਲੇ ਪ੍ਰਚਾਰ ਦਾ ਮੁੱਖ ਚਿਹਰਾ ਹਨ। ਇਸ ਦੌਰਾਨ ਉਹ ਨਵੀਂ ਦਿੱਲੀ, ਦੱਖਣੀ ਦਿੱਲੀ, ਉੱਤਰੀ ਪੱਛਮੀ ਅਤੇ ਪੱਛਮੀ ਦਿੱਲੀ ਵਿੱਚ ਪ੍ਰਚਾਰ ਮੁਹਿੰਮ ਦਾ ਹਿੱਸਾ ਹੋਣਗੇ। ਵੀਰਵਾਰ ਦੀ ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦਾ ਵੱਡਾ ਹਿੱਸਾ ਸਾਨੂੰ ਵਿਕਾਸ ਹਿੱਸੇਦਾਰ ਦੇ ਰੂਪ 'ਚ ਦੇਖਦਾ ਹੈ।