ਪੰਜਾਬ

punjab

ETV Bharat / bharat

ਸੁਤੰਤਰਤਾ ਦਿਵਸ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਹੋਇਆ ਪਰਦਾਫਾਸ਼, ਪੜ੍ਹੋ ਪੂਰੀ ਖ਼ਬਰ - ਥਿਆਰਾਂ ਦੀ ਖੇਪ

ਦਵਾਰਕਾ ਸਪੈਸ਼ਲ ਸਟਾਫ ਨੇ 15 ਅਗਸਤ ਤੋਂ ਪਹਿਲਾਂ ਹਥਿਆਰਾਂ ਦੀ ਸਪਲਾਈ ਦੇ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਦਵਾਰਕਾ ਸਪੈਸ਼ਲ ਸਟਾਫ ਦੀ ਟੀਮ ਨੇ ਦਿੱਲੀ-ਐਨਸੀਆਰ ਵਿੱਚ ਹਥਿਆਰ ਸਪਲਾਈ ਕਰਨ ਆਏ ਵਿਅਕਤੀ ਨੂੰ ਫੜ ਲਿਆ ਹੈ। ਟੀਮ ਨੇ ਮੁਲਜ਼ਮਾਂ ਕੋਲੋਂ 20 ਆਧੁਨਿਕ ਪਿਸਤੌਲ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਸੁਤੰਤਰਤਾ ਦਿਵਸ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਹੋਇਆ ਪਰਦਾਫਾਸ਼
ਸੁਤੰਤਰਤਾ ਦਿਵਸ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਹੋਇਆ ਪਰਦਾਫਾਸ਼

By

Published : Aug 7, 2021, 6:23 PM IST

ਨਵੀਂ ਦਿੱਲੀ : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਵਾਰਕਾ ਸਪੈਸ਼ਲ ਸਟਾਫ ਦੀ ਟੀਮ ਨੇ "ਦਿੱਲੀ ਐਨਸੀਆਰ ਦੇ ਗੈਂਗਸਟਰਾਂ" ਨੂੰ ਹਥਿਆਰ ਸਪਲਾਈ ਕਰਨ ਦੇ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ 20 ਆਧੁਨਿਕ ਪਿਸਤੌਲ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਯੂਪੀ ਦੇ ਮੇਵਾਤ ਇਲਾਕੇ ਵਿੱਚ ਰਹਿਣ ਵਾਲੇ ਹਥਿਆਰ ਸਪਲਾਇਰ ਮੁਫਿਦ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸੁਤੰਤਰਤਾ ਦਿਵਸ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਹੋਇਆ ਪਰਦਾਫਾਸ਼

ਹਥਿਆਰ ਤਸਕਰ ਮੁਫਿਦ ਹਥਿਆਰਾਂ ਦੀ ਇਹ ਖੇਪ ਮੱਧ ਪ੍ਰਦੇਸ਼ ਤੋਂ ਨਿਪਟਾਰੇ ਲਈ ਦਿੱਲੀ ਲੈ ਕੇ ਆਇਆ ਸੀ। ਪੁਲਿਸ ਤੋਂ ਬਚਣ ਲਈ, ਉਸ ਨੇ ਆਪਣੇ ਆਪ ਨੂੰ ਇੱਕ ਗੁਬਾਰੇ ਵੇਚਣ ਵਾਲਾ ਦੱਸਿਆ। ਜਿਸ ਬੈਗ ਵਿੱਚ ਉਹ ਹਥਿਆਰ ਤਸਕਰੀ ਲਈ ਲੈ ਕੇ ਆਇਆ ਸੀ, ਉਸ ਵਿੱਚ ਗੁਬਾਰੇ ਦੇ ਕਈ ਪੈਕੇਟ ਭਰੇ ਹੋਏ ਸਨ।

ਡੀਸੀਪੀ ਦੇ ਮੁਤਾਬਕ, ਹੈੱਡ ਕਾਂਸਟੇਬਲ ਰਸਮੁਦੀਨ ਨੂੰ ਸੂਚਨਾ ਮਿਲੀ ਸੀ ਕਿ ਇਹ ਹਥਿਆਰ ਤਸਕਰ ਜਾਫ਼ਰਪੁਰ ਖੇਤਰ ਵਿੱਚ ਆਉਣ ਵਾਲਾ ਹੈ। ਇਸ ਸੂਚਨਾ ਦੇ ਅਧਾਰ 'ਤੇ ਏਸੀਪੀ ਵਿਜੇ ਸਿੰਘ ਯਾਦਵ ਦੀ ਨਿਗਰਾਨੀ ਹੇਠ ਇੰਸਪੈਕਟਰ ਨਵੀਨ ਕੁਮਾਰ, ਸਬ ਇੰਸਪੈਕਟਰ ਨਾਨਕਰਾਮ, ਏਐਸਆਈ ਉਮੇਸ਼, ਹੈਡ ਕਾਂਸਟੇਬਲ ਰਸਮੁਦੀਨ, ਰਾਜਕੁਮਾਰ, ਅਜੇ ਅਤੇ ਕਾਂਸਟੇਬਲ ਰਾਜਕੁਮਾਰ ਦੀ ਟੀਮ ਨੇ ਉਸ ਇਲਾਕੇ ਵਿੱਚ ਟ੍ਰੈਪ ਲਾ ਕੇ ਮੁਲਜ਼ਮ ਨੂੰ ਕਾਬੂ ਕੀਤਾ। ਪੁਲਿਸ ਟੀਮ ਵੱਲੋਂ ਇਸ ਮਾਮਲੇ 'ਚ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਪੁਲਿਸ ਟੀਮ ਹੋਰ ਜਾਣਕਾਰੀ ਹਾਸਲ ਕਰ ਸਕੇ।

ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ABOUT THE AUTHOR

...view details