ਹੈਦਰਾਬਾਦ:-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਵੱਖ-ਵੱਖ ਰਾਜਨੀਤੀ ਆਗੂਆਂ ਨਾਲ 18 ਜਨਵਰੀ ਨੂੰ ਤੇਲੰਗਾਨਾ ਦੇ ਖੰਮਮ ਸ਼ਹਿਰ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (BRS) ਦੀ ਰੈਲੀ ਵਿੱਚ ਪਹੁੰਚੇ। ਜਿੱਥੇ (BRS) ਰੈਲੀ ਵਿੱਚ ਬੋਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉੱਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਭਾਜਪਾ ਦੇਸ਼ ਦੀ ਜੁਮਲਾ ਪਾਰਟੀ ਹੈ, ਜੋ ਦੇਸ਼ ਦੇ ਲੋਕਾਂ ਨਾਲ ਵੱਖ-ਵੱਖ ਵਾਅਦੇ ਕਰਕੇ ਮੁੱਕਰ ਗਈ ਹੈ। ਦੱਸ ਦਈਏ ਕਿ ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ, ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਅਤੇ ਸੀਪੀਆਈ ਦੇ ਡੀ ਰਾਜਾ ਸ਼ਾਮਲ ਹੋਏ।
ਭਗਵੰਤ ਮਾਨ ਨੇ CM ਕੇਸੀਆਰ ਕੋਲੋ ਸਪੈਸ਼ਲ ਐਨਕਾਂ ਦੀ ਮੰਗ ਕੀਤੀ:-ਇਸ ਦੌਰਾਨ ਹੀ ਤੇਲੰਗਾਨਾ ਦੇ ਖੰਮਮ ਸ਼ਹਿਰ ਵਿੱਚ ਰੈਲੀ ਦੌਰਾਨ ਬੋਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੈਲੀ ਵਿੱਚ ਪਹੁੰਚਣ ਉੱਤੇ ਮੈਂ ਸਾਰਿਆ ਦਾ ਧੰਨਵਾਦ ਕਰਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਅੱਜ ਮੈਂ ਤੇਲੰਗਾਨਾ ਵਿੱਚ ਇੱਕ ਵਧੀਆਂ ਪ੍ਰੋਗਰਾਮ ਦੇਖਿਆ। ਜਿੱਥੇ ਲੋਕਾਂ ਦੀਆਂ ਅੱਖਾ ਦਾ ਫਰੀ ਚੈੱਕਅੱਪ ਕੀਤਾ ਜਾ ਰਿਹਾ ਅਤੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਹਨ। CM ਭਗਵੰਤ ਮਾਨ ਨੇ ਮੁੱਖ ਮੰਤਰੀ ਕੇਸੀਆਰ ਨੂੰ ਕਿਹਾ ਸਾਡੇ ਲਈ ਇੱਕ ਅਜਿਹੀ ਸਪੈਸ਼ਲ ਐਨਕ ਬਣਵਾਉ, ਜਿਸ ਨਾਲ ਇਸ ਇੰਨੀ ਵੱਡੀ ਰੈਲੀ ਨੂੰ ਦੇਖ ਸਪੈਸ਼ਲ ਐਨਕਾਂ ਬਣਾਉ ਤਾਂ ਜੋ ਇਸ ਰੈਲੀ ਨੂੰ ਦੇਖ ਸਕੀਏ।
ਕੁੱਝ ਲੋਕ ਚਾਹੁੰਦੇ, ਇਸ ਦੇਸ਼ ਦੇ ਗੁਲਦਸਤੇ ਵਿੱਚ ਸਿਰਫ਼ ਇੱਕ ਰੰਗ ਦਾ ਫੁੱਲ ਹੋਵੇ:-CM ਭਗਵੰਤ ਮਾਨ ਨੇ ਕਿਹਾ ਜਦੋਂ ਤੁਸੀ ਇਸ (BRS) ਰੈਲੀ ਲਈ ਆਪਣਾ ਪਹਿਲਾ ਕਦਮ ਅੱਗੇ ਲਿਆਦਾ ਤਾਂ ਤੁਹਾਡਾ ਇਹ ਕਦਮ ਬਦਲਾਅ ਦਾ ਕਦਮ ਹੈ। ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਦੇਸ਼ ਕਿਸ ਰਾਹ ਵੱਲ ਜਾ ਰਿਹਾ ਹੈ। CM ਮਾਨ ਨੇ ਕਿਹਾ ਦੇਸ਼ ਨਫਰਤ ਦੀ ਰਾਜਨੀਤੀ ਨੂੰ ਬਰਦਾਸਤ ਕਰਨ ਵਾਲਾ ਨਹੀਂ ਹੈ। ਭਾਜਪਾ ਉੱਤੇ ਹਮਲਾ ਕਰਦਿਆ CM ਮਾਨ ਨੇ ਕਿਹਾ ਇਹ ਦੇਸ਼ ਇੱਕ ਗੁਲਦਸ਼ਤਾ ਹੈ, ਜਿਸ ਵਿੱਚ ਸਭ ਰੰਗਾ ਦੇ ਫੁੱਲ ਹਨ। ਪਰ ਕੁੱਝ ਲੋਕ ਇਹ ਚਾਹੁੰਦੇ ਹਨ ਕਿ ਇਸ ਗੁਲਦਸਤੇ ਵਿੱਚ ਸਿਰਫ਼ ਇੱਕ ਰੰਗ ਦਾ ਫੁੱਲ ਹੀ ਹੋਵੇ, ਪਰ ਇਹ ਨਹੀਂ ਹੋ ਸਕਦਾ।