ਅਹਿਮਦਾਬਾਦ:ਕਹਿੰਦੇ ਹਨ ਦੁਨੀਆ ਵਿੱਚ ਸਭ ਤੋਂ ਖੁਸ਼ਨਸੀਬ ਉਹ ਮਾਂ-ਪਿਉ ਹੁੰਦੇ ਹਨ, ਜਿਸ ਦਾ ਬੱਚਾ ਉਸੇ ਦੇ ਵਿਭਾਗ ਦਾ ਕੋਈ ਵੱਡਾ ਅਫਸਰ ਬਣ ਜਾਵੇ। ਇਹ ਖੁਸ਼ੀ ਉਦੋਂ ਦੁੱਗਣੀ ਹੋ ਜਾਂਦੀ ਹੈ, ਜਦੋੰ ਮਾਂ-ਪਿਉ ਦੇ ਸਾਹਮਣੇ ਉਨ੍ਹਾਂ ਦਾ ਬੇਟਾ ਜਾਂ ਬੇਟੀ ਉਨ੍ਹਾਂ ਦੇ ਸੁਫਨੇ ਨੂੰ ਪੂਰਾ ਕਰਨ ਵਿੱਚ ਸਫਲਤਾ ਹਾਸਲ ਕਰ ਲੈਂਦੇ ਹਨ। ਅਜਿਹੀ ਹੀ ਇੱਕ ਮਾਂ ਦੀ ਕਹਾਣੀ ਹੁਣ ਦੁਨੀਆ ਦੇ ਸਾਹਮਣੇ ਆਈ ਹੈ, ਜਿਹੜੀ ਆਪਣੇ ਬੇਟੇ ‘ਤੇ ਮਾਣ ਮਹਿਸੂਸ ਕਰ ਰਹੀ ਹੈ। ਇਹ ਮਾਂ ਏਐਸ਼ਆਈ ਹੈ ਅਤੇ ਉਸ ਦਾ ਬੇਟਾ ਡੀਐਸਪੀ ਹੈ।
ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇੱਕ ਤਸਵੀਰ ਖਾਸੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਰਾਵਲੀ ਵਿੱਚ ਡੀਐਸਪੀ ਦੇ ਤੌਰ ‘ਤੇ ਡਿਊਟੀ ‘ਤੇ ਤਾਇਨਾਤ ਵਿਸ਼ਾਲ ਰਬਾਰੀ ਨੂੰ ਸੂਬਾ ਪੱਧਰੀ ਆਜਾਦੀ ਦਿਹਾੜੇ ਦੇ ਸਮਾਗਮ ਦੌਰਾਨ ਜੂਨਾਗੜ੍ਹ ਵਿੱਚ ਏਐਸਆਈ ਦੇ ਤੌਰ ‘ਤੇ ਡਿਊਟੀ ਦੌਰਾਨ ਉਸ ਦੀ ਮਾਂ ਨੇ ਵਧਾਈ ਦਿੱਤੀ। ਇਸ ਦੌਰਾਨ ਬੇਟਾ ਅਤੇ ਏਐਸਆਈ ਮਾਂ ਦੋਵੇਂ ਇੱਕ ਦੂਜੇ ਨੂੰ ਸਲੂਟ ਕਰਦੇ ਹੋਏ ਵਿਖਾਈ ਦੇ ਰਹੇ ਹਨ।