ਨਵੀਂ ਦਿੱਲੀ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੈ। ਸਵੇਰੇ 8 ਵਜੇ ਸ਼ੁਰੂ ਹੋਈ ਇਸ ਪ੍ਰਕਿਰਿਆ ਵਿੱਚ ਹੁਣ ਦਿੱਗਜ ਆਗੂ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਵੀ ਆਪਣੀ ਵੋਟ ਪਾਈ ਹੈ। ਉਹਨਾਂ ਨੇ ਲੋਕਾਂ ਨੂੰ ਇੱਥੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਅੱਜ ਸਾਬਰ ਅਤੇ ਜ਼ਬਰ ਲਈ ਫੈਸਲਾਕੁੰਨ ਦਾ ਦਿਨ ਹੈ।
ਇਹ ਵੀ ਪੜੋ: DSGMC ELECTION: ਪੋਲਿੰਗ ਬੂਥ ਸੁੰਨੇ, ਬਹੁਤ ਘੱਟ ਲੋਕ ਪਾ ਰਹੇ ਹਨ ਵੋਟ
ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼ੁੱਕਰਵਾਰ ਦੇਰ ਸ਼ਾਮ ਚੋਣ ਪ੍ਰਚਾਰ ਖਤਮ ਹੋ ਗਿਆ ਸੀ। ਹੁਣ ਕੁੱਲ 46 ਸੀਟਾਂ 'ਤੇ 312 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।
DSGMC ELECTIONS: ਹਰਵਿੰਦਰ ਸਿੰਘ ਸਰਨਾ ਨੇ ਕਹੀ ਇਹ ਗੱਲ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਕੁੱਲ 3.42 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 2017 ਦੀਆਂ ਚੋਣਾਂ ਵਿੱਚ ਇਹ ਗਿਣਤੀ 3.86 ਲੱਖ ਤੱਕ ਸੀ। ਇਸ ਸਾਲ ਦੇ ਸੋਧਾਂ ਵਿੱਚ, ਕੁੱਲ 92000 ਵੋਟਾਂ ਦੀ ਕਟੌਤੀ ਕੀਤੀ ਗਈ ਹੈ ਜਦੋਂ ਕਿ 48000 ਵੋਟਾਂ ਨਹੀਂ ਬਣੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੁੱਲ 46 ਵਾਰਡਾਂ ਵਿੱਚ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ ਕੁੱਲ 312 ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਹਾਲਾਂਕਿ ਬਹੁਤ ਸਾਰੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਖੇਮਾ) ਅਤੇ ਜਾਗੋ ਪਾਰਟੀ ਪ੍ਰਮੁੱਖ ਤੌਰ ਤੇ ਸ਼ਾਮਲ ਹਨ। ਕੁੱਲ ਉਮੀਦਵਾਰਾਂ ਵਿੱਚੋਂ 132 ਉਮੀਦਵਾਰ ਆਜ਼ਾਦ ਹਨ।
ਉਮੀਦਵਾਰਾਂ ਨੇ ਸ਼ੁੱਕਰਵਾਰ ਸ਼ਾਮ 5:00 ਵਜੇ ਤੱਕ ਪੂਰੇ ਜੋਸ਼ ਨਾਲ ਪ੍ਰਚਾਰ ਕੀਤਾ। ਵਿਰੋਧੀਆਂ ਉੱਤੇ ਬਹੁਤ ਸਾਰੇ ਇਲਜ਼ਾਮ ਅਤੇ ਜਵਾਬੀ ਇਲਜ਼ਾਮ ਵੀ ਸਨ। ਅੱਜ ਚੋਣਾਂ ਹੋਣ ਜਾ ਰਹੀਆਂ ਹਨ, ਚੋਣਾਂ ਲਈ ਕੁੱਲ 546 ਪੋਲਿੰਗ ਬੂਥ ਬਣਾਏ ਗਏ ਹਨ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਆਉਣਗੇ।
ਇਹ ਵੀ ਪੜੋ: ਅੱਜ ਦਿੱਲੀ ਚੋਣਾਂ ਦਾ ਦੰਗਲ, ਚੋਣ ਮੈਦਾਨ 'ਚ ਕੁੱਲ 312 ਉਮੀਦਵਾਰ