ਪੰਜਾਬ

punjab

ETV Bharat / bharat

ਬੀੜੀ ਨਾ ਦੇਣ 'ਤੇ ਸ਼ਰਾਬੀ ਵਿਅਕਤੀ ਨੇ ਔਰਤ ਦਾ ਵੱਢਿਆ ਗਲਾ, ਪੜ੍ਹੋ ਪੂਰੀ ਖ਼ਬਰ - ਪੁਲਿਸ ਵਾਹਨ

ਦਿੱਲੀ ਵਿੱਚ ਕਤਲ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਲੋਕ ਮਾਮੂਲੀ ਗੱਲਾਂ ਨੂੰ ਲੈ ਕੇ ਝਗੜਦੇ ਹਨ ਅਤੇ ਗੁੱਸੇ ਵਿੱਚ ਇੱਕ ਦੂਜੇ ਨੂੰ ਮਾਰਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਡਾਬਰੀ ਥਾਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀੜੀ ਨਾ ਦੇਣ ਤੇ ਸ਼ਰਾਬੀ ਨੇ ਬਹਿਸ ਦੌਰਾਨ ਦੁਕਾਨਦਾਰ ਔਰਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ।

ਬੀੜੀ ਨਾ ਦੇਣ 'ਤੇ ਸ਼ਰਾਬੀ ਵਿਅਕਤੀ ਨੇ ਔਰਤ ਦਾ ਵੱਢਿਆ ਗਲਾ
ਬੀੜੀ ਨਾ ਦੇਣ 'ਤੇ ਸ਼ਰਾਬੀ ਵਿਅਕਤੀ ਨੇ ਔਰਤ ਦਾ ਵੱਢਿਆ ਗਲਾ

By

Published : Oct 5, 2021, 12:20 PM IST

Updated : Oct 5, 2021, 2:07 PM IST

ਨਵੀਂ ਦਿੱਲੀ: ਦਿੱਲੀ ਵਿੱਚ ਕਤਲ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਲੋਕ ਮਾਮੂਲੀ ਗੱਲਾਂ ਨੂੰ ਲੈ ਕੇ ਝਗੜਦੇ ਹਨ ਅਤੇ ਗੁੱਸੇ ਵਿੱਚ ਇੱਕ ਦੂਜੇ ਨੂੰ ਮਾਰਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਡਾਬਰੀ ਥਾਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀੜੀ ਨਾ ਦੇਣ ਤੇ ਸ਼ਰਾਬੀ ਨੇ ਬਹਿਸ ਦੌਰਾਨ ਦੁਕਾਨਦਾਰ ਔਰਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ।

ਦਵਾਰਕਾ ਜ਼ਿਲੇ ਦੇ ਡਾਬਰੀ ਥਾਨਾ ਇਲਾਕੇ 'ਚ ਇਕ ਔਰਤ ਦੀ ਉਸ ਦੀ ਦੁਕਾਨ ਦੇ ਬਾਹਰ ਹੱਤਿਆ ਕੀਤੇ ਜਾਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਨੇ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਸਥਾਨਕ ਲੋਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚੀ ਅਤੇ ਆਰੋਪੀ ਨੇ ਬਚਾਉਣ ਦੀ ਕੋਸ਼ਿਸ਼ ਵਿੱਚ ਕੁਝ ਲੋਕਾਂ ਨੇ ਪੁਲਿਸ ਦੀ ਗੱਡੀ 'ਤੇ ਹਮਲਾ ਕਰਕੇ ਇਸ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਬੀੜੀ ਨਾ ਦੇਣ 'ਤੇ ਸ਼ਰਾਬੀ ਵਿਅਕਤੀ ਨੇ ਔਰਤ ਦਾ ਵੱਢਿਆ ਗਲਾ

ਪੁਲਿਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ 30 ਸਾਲਾ ਵਿਭਾ ਵਜੋਂ ਹੋਈ ਹੈ, ਜੋ ਆਪਣੇ ਪਤੀ ਦੇ ਨਾਲ ਉਸੇ ਖੇਤਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੀ ਸੀ। ਦੋਸ਼ੀ ਦੀਪਕ ਨੇ ਸ਼ਰਾਬ ਪੀਤੀ ਸੀ। ਉਸ ਨੇ ਵਿਭਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਕੀਤੀ, ਜੋ ਲੜਾਈ ਵਿੱਚ ਬਦਲ ਗਈ। ਜਿਸ 'ਤੇ ਵਿਭਾ ਨੇ ਝਾੜੂ ਅਤੇ ਪੱਥਰ ਸੁੱਟ ਕੇ ਦੀਪਕ ਤੋਂ ਭੱਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਵਿਭਾ ਦੇ ਬੈਗ 'ਚੋਂ ਕੁਝ ਤਿੱਖੀ ਚੀਜ਼ ਕੱਢੀ ਅਤੇ ਉਸ ਦਾ ਗਲਾ ਵੱਢ ਦਿੱਤਾ। ਜ਼ਖ਼ਮੀ ਵਿਭਾ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਉੱਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਪੁਲਿਸ ਵਾਹਨ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਕਤਲ ਦਾ ਦੋਸ਼ੀ ਦੀਪਕ ਅਜੇ ਵੀ ਦੀਨਦਿਆਲ ਹਸਪਤਾਲ ਵਿੱਚ ਦਾਖਲ ਹੈ, ਉਸ ਨੇ ਕਾਫੀ ਸੱਟਾਂ ਲੱਗੀਆਂ ਹਨ। ਛੁੱਟੀ ਮਿਲਣ ਤੋਂ ਬਾਅਦ ਪੁਲਿਸ ਉਸਨੂੰ ਗ੍ਰਿਫਤਾਰ ਕਰੇਗੀ।

ਇਹ ਵੀ ਪੜ੍ਹੋ:-ਵਿਆਹੁਤਾ ਨੇ ਨਿਗਲਿਆ ਜ਼ਹਿਰ, ਦੇਖੋ ਮਾਮਲਾ

Last Updated : Oct 5, 2021, 2:07 PM IST

ABOUT THE AUTHOR

...view details