ਗਾਂਧੀਨਗਰ: ਗੁਜਰਾਤ ਤੱਟ ਤੋਂ ਏਟੀਐੱਸ ਦੇ ਦਸਤੇ ਨੇ ਬੁੱਧਵਾਰ ਨੂੰ ਭਾਰਤੀ ਤੱਟ ਰੱਖਿਅਕ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਸੂਬੇ ਦੇ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 (Drugs worth 200 crore rupees) ਕਰੋੜ ਰੁਪਏ ਦੀ 40 ਕਿਲੋ ਹੈਰੋਇਨ (40 KILO HEROINE BRAMD) ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਏਟੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛੇ ਪਾਕਿਸਤਾਨੀ ਨਾਗਰਿਕ ਜੋ ਕਿਸ਼ਤੀ ਚਾਲਕ ਦਲ ਦੇ ਮੈਂਬਰ ਸਨ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਗੁਜਰਾਤ ਤੱਟ ਤੋਂ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ - PAKISTAN
ਅਰਬ ਸਾਗਰ ਵਿੱਚ ਗੁਜਰਾਤ ਤੱਟ ਤੋਂ ਦੂਰ ਏਟੀਐੱਸ ਨੇ 6 ਪਾਕਿਸਤਾਨੀ ਮਛਵਾਰਿਆਂ ਨੂੰ ਕਿਸ਼ਤੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜ੍ਹੇ ਗਏ ਮੁਲਜ਼ਮਾਂ ਕੋਲੋਂ 200 ਕਰੋੜ ਰੁਪਏ (Drugs worth 200 crore rupees) ਕੀਮਤ ਦੀ 40 ਕਿੱਲੋ ਹੈਰੋਇਨ (40 KILO HEROINE BRAMD) ਬਰਾਮਦ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਤੱਟ ਰੱਖਿਅਕ ਅਤੇ ਏਟੀਐਸ ਦੀ ਇੱਕ ਸੰਯੁਕਤ ਟੀਮ ਨੇ ਕੱਛ ਜ਼ਿਲ੍ਹੇ ਵਿੱਚ ਜਾਖਾਊ ਬੰਦਰਗਾਹ ਨੇੜੇ ਸਮੁੰਦਰ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾ ਰਹੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਹੈਰੋਇਨ ਨੂੰ ਗੁਜਰਾਤ ਤੱਟ ਉੱਤੇ ਉਤਾਰਨ ਤੋਂ ਬਾਅਦ ਸੜਕ ਰਾਹੀਂ ਪੰਜਾਬ ਲਿਜਾਇਆ ਜਾਣਾ ਸੀ। ਇੱਕ ਸੂਹ ਦੇ ਅਧਾਰ ਉੱਤੇ ਪਾਕਿਸਤਾਨ ਤੋਂ ਆਈ ਕਿਸ਼ਤੀ ਨੂੰ ਰੋਕਿਆ ਅਤੇ 6 ਪਾਕਿਸਤਾਨੀ ਨਾਗਰਿਕਾਂ ਨੂੰ ਫੜ ਲਿਆ, ਜਿਨ੍ਹਾਂ ਕੋਲੋਂ 40 ਕਿਲੋ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ:ਅਹਿਮਦਾਬਾਦ ਵਿੱਚ ਉਸਾਰੀ ਅਧੀਨ ਇਮਾਰਤ ਦੀ ਲਿਫਟ ਡਿੱਗੀ, 8 ਮਜ਼ਦੂਰਾਂ ਦੀ ਮੌਤ