ਮੁੰਬਈ:ਕਰੂਜ਼ ਡਰੱਗਜ਼ ਮਾਮਲੇ (Cruise Drugs Case) 'ਚ ਮੁੰਬਈ ਦੀ ਸਭ ਤੋਂ ਵੱਡੀ ਆਰਥਰ ਰੋਡ ਜੇਲ੍ਹ ਵਿੱਚ ਬੰਦਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ (Aryan Khan's bail plea) ਦੀ ਸੋਮਵਾਰ ਨੂੰ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਈ। ਸੈਸ਼ਨ ਕੋਰਟ ਨੇ ਬੁੱਧਵਾਰ ਤੱਕ ਐਨਸੀਬੀ (NCB) ਤੋਂ ਜਵਾਬ ਮੰਗਿਆ ਹੈ।
ਹੁਣ ਵਿਸ਼ੇਸ਼ ਐਨਡੀਪੀਐਸ ਅਦਾਲਤ (Special NDPS court) ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਅਗਲ ਸੁਣਵਾਈ 13 ਅਕਤੂਬਰ ਨੂੰ ਦੁਪਹਿਰ 2.45 ਵਜੇ ਹੋਵੇਗੀ।
ਬੀਤੇ ਸ਼ਨੀਵਾਰ ਨੂੰ ਮੈਜਿਸਟ੍ਰੇਟ ਕੋਰਟ ਨੇ ਆਰੀਅ ਖਾਨ, ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਕੋਰਟ ਨੇ ਆਰੀਅਨ ਸਣੇ ਸਾਰੇ ਹੀ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਐਨਡੀਪੀਐਸ (NDPS) ਦੀ ਜਿਨ੍ਹਾਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਧਰਾਵਾਂ ਵਿੱਚ ਜ਼ਮਾਨਤ ਦੇਣ ਤੇ ਸੁਣਵਾਈ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ।
ਸ਼ਨੀਵਾਰ ਨੂੰ ਹੇਠਲੀ ਅਦਾਲਤ ਵਿੱਚ ਸੁਣਵਾਈ ਹੁੰਦੇ-ਹੁੰਦੇ ਸ਼ਾਮ ਦੇ 5 ਵਜ ਗਏ ਸੀ ਅਤੇ ਆਰੀਅਨ ਖਾਨ ਦੇ ਵਕੀਲ ਸੈਸ਼ਨ ਕੋਰਟ ਵਿੱਚ ਅਰਜ਼ੀ ਦਾਖਲ ਨਹੀਂ ਕਰ ਸਕੇ। ਆਰੀਅਨ ਖਾਨ ਸ਼ਨੀਵਾਰ ਸ਼ਾਮ ਤੋਂ ਜੇਲ੍ਹ ਵਿੱਚ ਬੰਦ ਹਨ। ਸੋਮਵਾਰ ਨੂੰ ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਕੇ ਸੁਣਵਾਈ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਆਰੀਅਨ ਖਾਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਕੀ ਹੈ ਪੂਰਾ ਮਾਮਲਾ
2 ਅਕਤੂਬਰ ਨੂੰ ਐਨਸੀਬੀ (NCB)ਨੇ ਮੁੰਬਈ ਤੋਂ ਗੋਆ ਜਾ ਰਹੇ ਕੋਰਡੇਲੀਆ ਜਹਾਜ਼ 'ਤੇ ਛਾਪਾ ਮਾਰਿਆ ਅਤੇ ਆਰੀਅਨ ਖਾਨ ਸਣੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਲਿਆ। ਐਨਸੀਬੀ ਨੂੰ ਕਰੂਜ਼ 'ਤੇ ਪਾਰਟੀ ਬਾਰੇ ਗੁਪਤ ਸੂਚਨਾ ਮਿਲੀ ਸੀ। ਅਜਿਹੇ ਹਲਾਤਾਂ 'ਚ ਜ਼ੋਨਲ ਅਧਿਕਾਰੀ ਸਮੀਰ ਵਾਨਖੇੜੇ ਦੀ ਅਗਵਾਈ ਵਿੱਚ ਐਨਸੀਬੀ ਦੀ ਟੀਮ ਭੇਸ ਬਦਲ ਕੇ ਜਹਾਜ਼ 'ਚ ਮੌਜੂਦ ਸੀ। ਐਨਸੀਬੀ ਨੂੰ ਛਾਪੇਮਾਰੀ ਵਿੱਚ ਮਹਿੰਗੇ ਡਰੱਗਜ਼ ਅਤੇ ਨਕਦੀ ਬਰਾਮਦ (Expensive drugs and cash recovered) ਹੋਈ ਸੀ।