ਹੈਦਰਾਬਾਦ: 2017 ਵਿੱਚ ਹੈਦਰਾਬਾਦ ਵਿੱਚ ਨਸ਼ਾ ਤਸਕਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦੇ ਮਾਮਲੇ ਦੀ ਜਾਂਚ ਸਬੰਧ ਅਦਾਕਾਰਾ ਰਕੁਲ ਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਈ। ਈਡੀ ਨੇ ਉਸ ਨੂੰ ਪੇਸ਼ ਹੋਣ ਲਈ ਤਲਬ ਕੀਤਾ ਸੀ।
ਇਸ ਤੋਂ ਪਹਿਲਾਂ ਈਡੀ ਨੇ ਤੇਲਗੂ ਫਿਲਮ ਉਦਯੋਗ ਦੇ 10 ਮਸ਼ਹੂਰ ਹਸਤੀਆਂ ਨੂੰ LSD ਅਤੇ MDMA ਵਰਗੇ ਮਹਿੰਗੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਸਨਸਨੀਖੇਜ਼ ਗਿਰੋਹ ਦੇ ਸੰਬੰਧ ਵਿੱਚ ਤਲਬ ਕੀਤਾ ਸੀ। ਇਸ ਗਿਰੋਹ ਦਾ ਤੇਲੰਗਾਨਾ ਦੇ ਮਨਾਹੀ ਅਤੇ ਆਬਕਾਰੀ ਵਿਭਾਗ ਨੇ ਪਰਦਾਫਾਸ਼ ਕੀਤਾ ਸੀ। ED ਨੇ ਇਸ ਮਾਮਲੇ ਵਿੱਚ ਤੇਲਗੂ ਫਿਲਮ ਨਿਰਦੇਸ਼ਕ ਪੁਰੀ ਜਗਨਨਾਥ ਅਤੇ ਅਦਾਕਾਰਾ ਚਾਰਮੀ ਕੌਰ ਤੋਂ ਪੁੱਛਗਿੱਛ ਕੀਤੀ ਹੈ।
ਜੁਲਾਈ 2017 ਵਿੱਚ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਕਈ ਮਾਮਲੇ ਦਰਜ ਕੀਤੇ ਗਏ ਸਨ ਅਤੇ ਇੱਕ ਅਮਰੀਕੀ ਨਾਗਰਿਕ, ਇੱਕ ਪੁਰਤਗਾਲੀ ਨਾਗਰਿਕ, ਇੱਕ ਦੱਖਣੀ ਅਫਰੀਕੀ ਨਾਗਰਿਕ ਸਮੇਤ 20 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਹੁਕੌਮੀ ਕੰਪਨੀਆਂ ਵਿੱਚ ਕੰਮ ਕਰਦੇ ਬੀਟੈਕ ਦੀ ਡਿਗਰੀ ਰੱਖਣ ਵਾਲੇ 7 ਲੋਕਾਂ ਨੂੰ ਇੱਥੇ ਗ੍ਰਿਫ਼ਤਾਰ ਕੀਤਾ ਗਿਆ।