ਪੰਜਾਬ

punjab

ETV Bharat / bharat

ਜੰਮੂ ਹਵਾਈ ਸੈਨਾ ਸਟੇਸ਼ਨ ਦੇ ਕੋਲ ਦੇਖਿਆ ਗਿਆ ਇੱਕ ਹੋਰ ਡਰੋਨ - ਡਰੋਨ

ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਨੂੰ ਇੱਕ ਡਰੋਨ ਜੰਮੂ ਚ ਦੇਖਿਆ ਗਿਆ। ਦੱਸ ਦਈਏ ਕਿ ਪਿਛਲੇ ਕੁਝ ਹਫਤਿਆਂ ਚ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆ ਚ ਡਰੋਨ ਗਤੀਵਿਧੀਆਂ ਦੇਖੀਆਂ ਗਈਆਂ ਹਨ।

ਜੰਮੂ ਹਵਾਈ ਸੈਨਾ ਸਟੇਸ਼ਨ ਦੇ ਕੋਲ ਦੇਖਿਆ ਗਿਆ ਇੱਕ ਹੋਰ ਡਰੋਨ
ਜੰਮੂ ਹਵਾਈ ਸੈਨਾ ਸਟੇਸ਼ਨ ਦੇ ਕੋਲ ਦੇਖਿਆ ਗਿਆ ਇੱਕ ਹੋਰ ਡਰੋਨ

By

Published : Jul 15, 2021, 1:49 PM IST

ਜੰਮੂ:ਜੰਮੂ ਚ ਹਵਾਈ ਸੈਨਾ ਦੇ ਸਟੇਸ਼ਨ (AIF) ਤੇ ਹਮਲਾ ਕਰਨ ਦੇ ਲਈ ਅੱਤਵਾਦੀਆਂ ਦੁਆਰਾ ਹਥਿਆਰਬੰਦ ਡਰੋਨ ਦਾ ਇਸਤੇਮਾਲ ਕਰਨ ਦੇ ਕੁਝ ਦਿਨਾਂ ਬਾਅਦ ਦੇਰ ਰਾਤ ਉਸੇ ਖੇਤਰ ’ਚ ਇੱਕ ਹੋਰ ਡਰੋਨ ਦੇਖਿਆ ਗਿਆ।

ਦੱਸ ਦਈਏ ਕਿ ਪਿਛਲੇ ਕੁਝ ਹਫਤਿਆਂ ਚ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆ ਚ ਡਰੋਨ ਦੀ ਹਲਚਲ ਦੇਖੀ ਗਈ ਹੈ।

ਸ਼੍ਰੀਨਗਰ, ਕੁਪਵਾੜਾ, ਰਾਜੌਰੀ ਅਤੇ ਬਾਰਾਮੁਲਾ ਨੇ ਡਰੋਨ ਅਤੇ ਇਸੇ ਤਰ੍ਹਾਂ ਦੇ ਹੋਰ ਮਨੁੱਖ ਰਹਿਤ ਹਵਾਈ ਵਾਹਨਾਂ ਦੇ ਭੰਡਾਰਣ, ਵਿਕਰੀ, ਕਬਜੇ, ਇਸਤੇਮਾਲ ਅਤੇ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ।

ਪਿਛਲੇ ਮਹੀਨੇ ਹੋਏ ਹਮਲਿਆਂ ਚ ਹਵਾਈ ਸੈਨਾ ਸਟੇਸ਼ਨ ਨੂੰ ਮਾਮੂਲੀ ਨੁਕਸਾਨ ਹੋਇਆ ਇਸਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ।

ਇਹ ਵੀ ਪੜੋ: ਕਾਨੂੰਨ ਨੂੰ ਟਿੱਚ ਜਾਣ ਜੇਲ੍ਹ 'ਚ ਖਿੱਚੀਆਂ ਜਾ ਰਹੀਆਂ ਸੈਲਫ਼ੀਆਂ

ABOUT THE AUTHOR

...view details