ਰਾਜਸਥਾਨ: ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ (Jaipur International Airport) 'ਤੇ ਸੋਨੇ ਦੀ ਤਸਕਰੀ ਦੇ ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਡੀਆਰਆਈ (Directorate of Revenue Intelligence) ਨੇ ਜੈਪੁਰ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਡੀਆਰਆਈ ਨੇ ਜੈਪੁਰ ਹਵਾਈ ਅੱਡੇ 'ਤੇ 2.5 ਕਿਲੋ ਤਸਕਰੀ ਵਾਲਾ ਸੋਨਾ ਫੜਿਆ ਹੈ, ਨਾਲ ਹੀ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ 1.27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਤਿੰਨੇ ਦੋਸ਼ੀ ਏਅਰ ਅਰੇਬੀਆ ਦੀ ਫਲਾਈਟ ਰਾਹੀਂ ਜੈਪੁਰ ਏਅਰਪੋਰਟ ਪਹੁੰਚੇ ਸਨ।
ਇਹ ਵੀ ਪੜੋ:ਮਹੀਨੇ ਦੇ ਪਹਿਲੇ ਦਿਨ ਰਾਹਤ, ਵਪਾਰਕ ਗੈਸ ਦੀ ਕੀਮਤ ਘਟੀ
ਜਾਣਕਾਰੀ ਮੁਤਾਬਕ ਡੀਆਰਆਈ ਦੀ ਟੀਮ ਨੇ ਐਤਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ 3 ਯਾਤਰੀਆਂ ਕੋਲੋਂ ਤਸਕਰੀ ਵਾਲਾ ਸੋਨਾ ਬਰਾਮਦ ਹੋਇਆ, ਜਿਸ ਦਾ ਵਜ਼ਨ ਕਰੀਬ 2.5 ਕਿਲੋ ਦੱਸਿਆ ਜਾ ਰਿਹਾ ਹੈ। ਡੀਆਰਆਈ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਯਾਤਰੀ ਸੋਨਾ ਕਿੱਥੋਂ ਲਿਆਏ ਸਨ ਅਤੇ ਸੋਨਾ ਕਿੱਥੇ ਲਿਜਾਇਆ ਜਾਣਾ ਸੀ। ਟੀਮ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ।