ਓਡੀਸ਼ਾ:ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਮਯੂਰਭੰਜ, ਓਡੀਸ਼ਾ ਵਿੱਚ ਬੁੱਧਵਾਰ ਸਵੇਰੇ ਰਾਏਰੰਗਪੁਰ ਦੇ ਜਗਨਨਾਥ ਮੰਦਰ ਵਿੱਚ ਪੂਜਾ ਕੀਤੀ। ਭਾਰੀ ਪੁਲਿਸ ਬਲ ਦੀ ਤੈਨਾਤੀ ਦੇ ਵਿਚਕਾਰ ਉਹ ਪੂਜਾ ਕਰਦੀ ਨਜ਼ਰ ਆਈ। ਇਸ ਤੋਂ ਪਹਿਲਾਂ ਉਹ ਮੰਦਰ ਦੀ ਸਫਾਈ ਕਰਦੀ ਨਜ਼ਰ ਆਈ ਸੀ। ਉਸਨੇ ਮੰਦਰ ਵਿੱਚ ਝਾੜੂ ਲਾਇਆ। ਬਾਅਦ ਵਿੱਚ, ਉਹ ਉੱਥੇ ਮੌਜੂਦ ਹੋਰ ਸ਼ਰਧਾਲੂਆਂ ਨੂੰ ਵੀ ਨਮਸਕਾਰ ਕਰਦੀ ਦਿਖਾਈ ਦਿੱਤੀ।
ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਸ਼ਟਰਪਤੀ ਚੋਣ 2022 ਲਈ ਐਨਡੀਏ ਵਲੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ 2022 ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੇ ਉਮੀਦਵਾਰ ਦੇ ਨਾਮ 'ਤੇ ਵਿਚਾਰ ਕਰਨ ਲਈ ਮੰਗਲਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ 'ਤੇ ਭਾਜਪਾ ਦੀ ਸਰਵਉੱਚ ਨੀਤੀ ਨਿਰਮਾਤਾ ਸੰਸਥਾ, ਸੰਸਦੀ ਬੋਰਡ ਦੀ ਮੀਟਿੰਗ ਹੋਈ।