ਪੱਟੀਪੋਲਮ: ਅੰਤਰਿਕਸ਼ ਦੇ ਖੇਤਰ 'ਚ ਸਕੂਲੀ ਬੱਚਿਆਂ ਨੂੰ ਅੱਗੇ ਵਧਾਉਣ ਦੇ ਯਤਨ ਨਾਲ ਬਹੁਤ ਹੀ ਸ਼ਲਾਘਾ ਯੋਗ ਕਦਮ ਚੱਕਿਆ ਗਿਆ। ਇਸਦੇ ਤਹਿਤ ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ-2023 ਨੂੰ ਤਾਮਿਲਨਾਡੂ 'ਚ ਲਾਂਚ ਕਰ ਦਿੱਤਾ ਗਿਆ ਹੈ। ਡਾ.ਏਪੀਜੇ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਸਪੇਸ ਜ਼ੋਨ ਇੰਡੀਆ ਦੇ ਸਹਿਯੋਗ ਨਾਲ ਤਾਮਿਲਨਾਡੂ ਦੇ ਪੱਟੀਪੋਲਮ ਪਿੰਡ ਤੋਂ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਤੇਲੰਗਾਨਾ ਦੇ ਰਾਜਪਾਲ ਤਮਿਲਸਾਈ ਸੁੰਦਰਰਾਜਨ ਮੌਜੂਦ ਰਹੇ। ਇਸ ਪਹਿਲ ਕਦਮੀ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 6ਵੀਂ ਅਤੇ 12ਵੀਂ ਜਮਾਤ ਦੇ 5000 ਤੋਂ ਵੱਧ ਵਿਦਿਆਰਥੀਆਂ ਨੂੰ 150 PICO ਸੈਟੇਲਾਈਟ ਡਿਜ਼ਾਈਨ ਅਤੇ ਵਿਕਸਤ ਕਰਨ ਦੇ ਯੋਗ ਬਣਿਆ ਗਿਆ ਹੈ। ਜਿਨ੍ਹਾਂ ਨੂੰ ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ।
ਮਾਰਟਿਨ ਫਾਊਂਡੇਸ਼ਨ ਵੱਲੋਂ ਫੰਡ: ਇਸ ਮਿਸ਼ਨ ਲਈ ਚੁਣ ਗਏ ਵਿਦਿਆਰਥੀਆਂ ਨੂੰ ਵਿਿਗਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਬਾਰੇ ਹੋਰ ਜਾਣਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ ਹੈ।ਇਸ ਪ੍ਰੋਜੈਕਟ ਲਈ ਕੁੱਲ 85 ਫਸਦੀ