ਮਊ (ਉਤਰ ਪ੍ਰਦੇਸ਼): ਪੰਜਾਬ ਵਿੱਚ ਜਿਹੜੀ ਐਂਬੂਲੈਂਸ ਰਾਹੀਂ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਜੇਲ੍ਹ ਵਿੱਚੋਂ ਅਦਾਲਤ ਲਿਆਂਦਾ ਗਿਆ, ਉਹ ਭਾਜਪਾ ਆਗੂ ਡਾ. ਅਲਕਾ ਰਾਏ ਦੇ ਹਸਪਤਾਲ ਸ਼ਿਆਮ ਸੰਜੀਵਨੀ ਦੇ ਨਾਂਅ 'ਤੇ ਰਜਿਸਟਰਡ ਹੈ। ਇਸ ਦਾ ਨੰਬਰ ਬਾਰਾਬਾਂਕੀ ਜਨਪਦ ਤੋਂ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਡਾ. ਅਲਕਾ ਰਾਏ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਸਾਲ 2013 ਵਿੱਚ ਮਊ ਸਦਰ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਦੇ ਨੁਮਾਇੰਦੇ ਵੱਲੋਂ ਹਸਪਤਾਲ ਦੇ ਨਾਂਅ ਨਾਲ ਐਂਬੂਲੈਂਸ ਸੰਚਾਲਨ ਕਰਨ ਲਈ ਜ਼ਰੂਰੀ ਦਸਤਾਵੇਜ਼ਾਂ 'ਤੇ ਦਸਤਖ਼ਤ ਆਦਿ ਮੰਗੇ ਗਏ ਸਨ, ਜਿਸ ਨੂੰ ਉਨ੍ਹਾਂ ਦੇ ਹਸਪਤਾਲ ਦੇ ਨਿਰਦੇਸ਼ਕ ਵੱਲੋਂ ਪੂਰਾ ਕੀਤਾ ਗਿਆ ਸੀ। ਉਸ ਪਿੱਛੋਂ ਉਹ ਐਂਬੂਲੈਂਸ ਕਿਥੇ ਆਈ, ਕਿਥੇ ਗਈ, ਇਸ ਦੀ ਜਾਣਕਾਰੀ ਅੱਜ ਤੱਕ ਉਨ੍ਹਾਂ ਨੂੰ ਨਹੀਂ ਹੈ।
ਇਸ ਨਾਲ ਹੀ ਉਨ੍ਹਾਂ ਕਿਹਾ ਕਿ ਮਊ ਵਿੱਚ ਸ਼ਿਆਮ ਸੰਜੀਵਨੀ ਹਸਪਤਾਲ ਦੇ ਨਾਂਅ 'ਤੇ ਉਨ੍ਹਾਂ ਦਾ ਇੱਕ ਹਸਪਤਾਲ ਹੈ, ਜਦਕਿ ਉਕਤ ਐਂਬੂਲੈਂਸ ਦਾ ਰਜਿਸਟ੍ਰੇਸ਼ਨ ਬਾਰਾਬਾਂਕੀ ਜਨਪਦ ਤੋਂ ਕੀਤਾ ਗਿਆ ਹੈ। ਜਿਥੇ ਉਨ੍ਹਾਂ ਦਾ ਕੋਈ ਹਸਪਤਾਲ ਜਾਂ ਸੰਸਥਾ ਨਹੀਂ ਚਲ ਰਹੀ ਹੈ। ਡਾ. ਅਲਕਾ ਰਾਏ ਨੇ ਕਿਹਾ ਕਿ ਸ਼ਿਆਮ ਸੰਜੀਵਨੀ ਹਸਪਤਾਲ ਬਾਰਾਬਾਂਕੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਐਂਬੂਲੈਂਸ ਨਾਲ ਮੁਖ਼ਤਾਰ ਦੀ ਸੇਵਾ ਦੀ ਸੂਚਨਾ ਵੀ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ।