ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਡੋਮਿਨਿਕਨ ਰੀਪਬਲਿਕ ਲਾਤੀਨੀ ਅਮਰੀਕਾ ਵਿੱਚ ਭਾਰਤ ਦਾ 8ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਡੋਮਿਨਿਕਨ ਰੀਪਬਲਿਕ ਦੀ ਉਪ ਰਾਸ਼ਟਰਪਤੀ ਰਾਕੇਲ ਪੇਨਾ ਰੋਡਰਿਗਜ਼ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਰਾਕੇਲ ਪੇਨਾ ਰੋਡਰਿਗਜ਼ ਦੀ ਪਹਿਲੀ ਭਾਰਤ ਯਾਤਰਾ 'ਤੇ ਸਵਾਗਤ ਕਰਦੇ ਹੋਏ, ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਇਸ ਦੌਰੇ ਦਾ ਸਮਾਂ ਬਹੁਤ ਢੁਕਵਾਂ ਹੈ ਕਿਉਂਕਿ ਭਾਰਤ ਅਤੇ ਡੋਮਿਨਿਕਨ ਰੀਪਬਲਿਕ ਆਪਣੇ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹਨ।
President Murmu On Dominican Republic: ਰਾਸ਼ਟਰਪਤੀ ਮੁਰਮੂ ਦਾ ਅਹਿਮ ਬਿਆਨ, ਕਿਹਾ- ਡੋਮਿਨਿਕਨ ਰੀਪਬਲਿਕ ਭਾਰਤ ਦਾ ਵੱਡਾ ਵਪਾਰਕ ਭਾਈਵਾਲ - ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਡੋਮਿਨਿਕਨ ਰੀਪਬਲਿਕ ਦੀ ਉਪ ਰਾਸ਼ਟਰਪਤੀ ਰਾਕੇਲ ਪੇਨਾ ਰੋਡਰਿਗਜ਼ ਭਾਰਤ ਦੇ ਦੌਰੇ ਤੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨਾਲ ਰਸਮੀ ਮੁਲਾਕਾਤ ਕੀਤੀ।
Published : Oct 3, 2023, 4:15 PM IST
ਦੋਵਾਂ ਦੇਸ਼ਾਂ ਦਰਮਿਆਨ ਬਹੁਤ ਚੰਗੇ ਸੰਬੰਧ:ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਚੰਗੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫਾਰਮਾਸਿਊਟੀਕਲ ਉਤਪਾਦਾਂ, ਸਮੁੰਦਰੀ ਵਿਗਿਆਨ, ਮੌਸਮ ਵਿਗਿਆਨ, ਆਫ਼ਤ ਰੋਧਕ ਬੁਨਿਆਦੀ ਢਾਂਚਾ ਅਤੇ ਡਿਜੀਟਲ ਭੁਗਤਾਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਅਤੇ ਸਾਡੇ ਅਨੁਭਵ ਦਾ ਆਦਾਨ-ਪ੍ਰਦਾਨ ਕਰਨ ਦੀ ਗੁੰਜਾਇਸ਼ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਮਰੱਥਾ ਨਿਰਮਾਣ ਭਾਰਤ-ਡੋਮਿਨਿਕਨ ਰੀਪਬਲਿਕ ਸਹਿਯੋਗ ਦੇ ਕੇਂਦਰੀ ਥੰਮ੍ਹਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਨੇ ਖੁਸ਼ੀ ਪ੍ਰਗਟਾਈ ਕਿ ਭਾਰਤ ਨੇ ਸਾਈਬਰ ਸੁਰੱਖਿਆ ਅਤੇ ਰਿਮੋਟ ਸੈਂਸਿੰਗ ਦੇ ਖੇਤਰ ਵਿੱਚ ਡੋਮਿਨਿਕਨ ਰੀਪਬਲਿਕ ਦੇ ਅਧਿਕਾਰੀਆਂ ਲਈ ਦੋ ਵਿਸ਼ੇਸ਼ ਸਿਖਲਾਈ ਕੋਰਸ ਆਯੋਜਿਤ ਕੀਤੇ। ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਭਾਰਤ ਅਤੇ ਡੋਮਿਨਿਕਨ ਰੀਪਬਲਿਕ ਵਿਚਕਾਰ ਲਗਾਤਾਰ ਆਦਾਨ-ਪ੍ਰਦਾਨ ਅਤੇ ਸੰਪਰਕ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ।
- Donald Trump Civil Fraud Trial: ਸਿਵਲ ਫਰਾਡ ਮਾਮਲੇ 'ਚ ਸੁਣਵਾਈ ਸ਼ੁਰੂ, ਟਰੰਪ ਨੇ ਕਿਹਾ ਚੋਣ ਪ੍ਰਚਾਰ ਤੋਂ ਦੂਰ ਰੱਖਣ ਦੀ ਸਾਜ਼ਿਸ਼
- Musk Accuses PM Justin Trudeau : ਐਲੋਨ ਮਸਕ ਨੇ ਕੈਨੇਡਾ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ - ਵਿਚਾਰ ਰੱਖਣ ਦੀ ਆਜ਼ਾਦੀ ਖੋਹ ਰਹੇ ਨੇ ਟਰੂਡੋ
- Khalistani Supporters Protest: ਇੰਗਲੈਂਡ 'ਚ ਭਾਰਤੀ ਦੂਤਾਵਾਸ ਦਾ ਘਿਰਾਓ ਕਰਨ ਆਏ ਖਾਲਿਸਤਾਨੀ ਪੁਲਿਸ ਨੇ ਰੋਕੇ, ਨਾਅਰੇਬਾਜ਼ੀ ਕਰਦੇ ਹੋਏ ਪਰਤੇ ਵਾਪਸ
ਵਿਦੇਸ਼ ਮੰਤਰਾਲੇ ਦਾ ਬਿਆਨ:ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ-ਡੋਮਿਨਿਕਨ ਰੀਪਬਲਿਕ ਦੁਵੱਲੇ ਸਬੰਧ ਆਪਣੇ 25ਵੇਂ ਸਾਲ ਵਿੱਚ ਦਾਖਲ ਹੋ ਰਹੇ ਹਨ। ਦੋਵਾਂ ਦੇਸ਼ਾਂ ਨੇ 04 ਮਈ 1999 ਨੂੰ ਕੂਟਨੀਤਕ ਸਬੰਧ ਸਥਾਪਿਤ ਕੀਤੇ। ਡੋਮਿਨਿਕਨ ਰੀਪਬਲਿਕ ਦੀ ਉਪ ਰਾਸ਼ਟਰਪਤੀ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਅਤੇ ਹੋਰ ਭਾਰਤੀ ਪਤਵੰਤਿਆਂ ਨਾਲ ਵੀ ਵਿਚਾਰ ਵਟਾਂਦਰਾ ਕਰੇਗੀ ਅਤੇ ਇੰਡੀਅਨ ਕੌਂਸਲ ਆਫ਼ ਵਰਲਡ ਅਫੇਅਰਜ਼ ਵਿਖੇ ਭਾਰਤ-ਡੋਮਿਨਿਕਨ ਰਿਪਬਲਿਕ ਸਬੰਧਾਂ 'ਤੇ ਭਾਸ਼ਣ ਦੇਵੇਗੀ। ਭਾਰਤ ਅਤੇ ਡੋਮਿਨਿਕਨ ਰੀਪਬਲਿਕ ਵਿਚਕਾਰ ਕੂਟਨੀਤਕ ਸਬੰਧ ਮਈ 1999 ਵਿੱਚ ਸਥਾਪਿਤ ਕੀਤੇ ਗਏ ਸਨ। ਮਈ 2001 ਵਿੱਚ ਸੈਂਟੋ ਡੋਮਿੰਗੋ ਵਿੱਚ ਵਿਦੇਸ਼ ਦਫ਼ਤਰ ਵਿੱਚ ਨਿਯਮਤ ਸਲਾਹ-ਮਸ਼ਵਰੇ ਕਰਨ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ ਸਨ।