ਨਵੀਂ ਦਿੱਲੀ:ਆਮ ਜਨਤਾ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪਈ ਹੈ। 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਧ ਗਈ ਹੈ। ਇਨ੍ਹਾਂ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਰਾਜਧਾਨੀ ਦਿੱਲੀ ਵਿੱਚ ਹੁਣ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ ਵਿੱਚ ਮਿਲੇਗਾ। 14.2 ਕਿਲੋ ਦੇ ਸਿਲੰਡਰ ਦੇ ਨਾਲ ਹੀ 5 ਕਿਲੋ ਦੇ ਛੋਟੇ ਘਰੇਲੂ ਸਿਲੰਡਰ ਦੀ ਕੀਮਤ ਵੀ ਵਧ ਗਈ ਹੈ। ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ।
ਆਪਣੇ ਸ਼ਹਿਰ ਵਿੱਚ ਘਰੇਲੂ ਸਿਲੰਡਰ ਦਾ ਰੇਟ ਜਾਣੋ (ਸਾਰੀਆਂ ਕੀਮਤਾਂ ਰੁਪਏ ਵਿੱਚ)
- ਦਿੱਲੀ: 1053
- ਮੁੰਬਈ: 1053
- ਕੋਲਕਾਤਾ: 1079
- ਚੇਨਈ: 1069
- ਲਖਨਊ: 1091
- ਜੈਪੁਰ: 1057
- ਪਟਨਾ: 1143
- ਇੰਦੌਰ: 1081
- ਅਹਿਮਦਾਬਾਦ: 1060
- ਪੁਣੇ: 1056
- ਗੋਰਖਪੁਰ: 1062
- ਭੋਪਾਲ: 1059
- ਆਗਰਾ: 1066
- ਪੰਜਾਬ: 1012