ਨਵੀਂ ਦਿੱਲੀ: ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈ ਚੀਜ਼ਾਂ ਦੇਖ ਕੇ ਹੈਰਾਨ ਜਰੂਰ ਹੁੰਦੇ ਹੋਵੇਗੇ ਜਿਸਦਾ ਅਸਲ ਜਿੰਦਗੀ ਚ ਕੋਈ ਵਾਸਤਾ ਨਹੀਂ ਹੁੰਦਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਕੁੱਤੇ ਦਾ ਵਿਆਹ ਹੋ ਰਿਹਾ ਹੈ।
ਇਸ ਵਿਆਹ ਵਾਲੀ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਸ ਵੀਡੀਓ ’ਚ ਫੀਮੇਲ ਡਾਗ ਨੇ ਇਕਦਮ ਕਿਸੇ ਦੁਲਹਨ ਦੀ ਤਰ੍ਹਾਂ ਤਿਆਰ ਹੋਈ ਪਈ ਹੈ ਅਤੇ ਮੇਲ ਡਾਗ ਨੇ ਸਹਿਰਾ ਲਗਾ ਕੇ ਚੁੱਪਚਾਪ ਬੈਠਿਆ ਹੋਇਆ ਹੈ। ਵੀਡੀਓ ਚ ਤੁਸੀਂ ਦੇਖੋਗੇ ਕਿ ਦੁਲਹਨ ਨੇ ਕੰਨਾਂ ਚ ਝੁਮਕੇ ਵੀ ਪਾਏ ਹੋਏ ਹਨ ਅਤੇ ਸਿਰ ’ਤੇ ਦੁਪਟਾ ਲਿਆ ਹੋਇਆ ਹੈ ਅਤੇ ਬਿੰਦੀ ਵੀ ਲਗਾਈ ਹੋਈ ਹੈ। ਦੋਹਾਂ ਦੇ ਗਲ ’ਚ ਵਰਮਾਲਾ ਵੀ ਦੇਖੀ ਜਾ ਸਕਦੀ ਹੈ।