ਪੰਜਾਬ

punjab

ETV Bharat / bharat

ਮਨੁੱਖਤਾ ਸ਼ਰਮਸਾਰ: ਨਵਜੰਮੇ ਬੱਚੇ ਦਾ ਸਿਰ ਮੂੰਹ 'ਚ ਪਾ ਕੇ ਘੁੰਮ ਰਿਹਾ ਸੀ ਕੁੱਤਾ - dog carrying a newborn baby head in vanasthalipuram

ਹੈਦਰਾਬਾਦ ਦੇ ਵਨਸਥਲੀਪੁਰਮ ਥਾਣਾ ਖੇਤਰ (Vanasthalipuram Police Station) 'ਚ ਸਹਾਰਾ ਗੇਟ ਨੇੜੇ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਸਕੇ। ਜਿਸ ਨੇ ਵੀ ਇਹ ਦੇਖਿਆ, ਉਸ ਦਾ ਦਿਲ ਮੂੰਹ ਨੂੰ ਆ ਗਿਆ। ਨਜ਼ਾਰਾ ਅਜਿਹਾ ਸੀ ਕਿ ਇੱਕ ਕੁੱਤਾ ਇੱਕ ਨਵਜੰਮੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਦਬਾਉਣ ਜਾ ਰਿਹਾ ਸੀ। ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮਨੁੱਖਤਾ ਸ਼ਰਮਸਾਰ
ਮਨੁੱਖਤਾ ਸ਼ਰਮਸਾਰ

By

Published : Mar 14, 2022, 12:05 PM IST

ਹੈਦਰਾਬਾਦ: ਹੈਦਰਾਬਾਦ ਦੇ ਵਨਸਥਲੀਪੁਰਮ ਥਾਣਾ ਖੇਤਰ (Vanasthalipuram Police Station) ਵਿੱਚ ਸਹਾਰਾ ਗੇਟ ਨੇੜੇ ਇੱਕ ਕੁੱਤੇ ਨੂੰ ਇੱਕ ਨਵਜੰਮੇ ਬੱਚੇ ਦਾ ਸਿਰ ਮੂੰਹ ਵਿੱਚ ਧੱਕਦੇ ਦੇਖਿਆ ਗਿਆ। ਕੁੱਤੇ ਦੇ ਮੂੰਹ ਵਿੱਚ ਨਵਜੰਮੇ ਬੱਚੇ ਦਾ ਸਿਰ ਦੇਖ ਕੇ ਸਥਾਨਕ ਲੋਕ ਦੰਗ ਰਹਿ ਗਏ। ਮੌਕੇ ਦੇ ਨੇੜੇ ਦੁੱਧ ਦਾ ਬੂਥ ਚਲਾ ਰਹੇ ਵਿਅਕਤੀ ਨੇ ਵਨਸਥਲੀਪੁਰਮ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।

ਸੂਚਨਾ ਅਤੇ ਸ਼ਿਕਾਇਤ ਤੋਂ ਬਾਅਦ ਮੌਕੇ 'ਤੇ ਪਹੁੰਚੇ। ਪੁਲਿਸ ਨੇ ਮੌਕੇ ’ਤੇ ਡੌਗ ਸਕੁਐਡ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ ਕਿ ਆਖ਼ਰ ਗਲੀ ਦੇ ਕੁੱਤੇ ਨੇ ਨਵਜੰਮੇ ਬੱਚੇ ਦਾ ਸਿਰ ਕਿੱਥੋਂ ਲਿਆ?

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਬੱਚੇ ਨੂੰ ਇਸ ਤਰ੍ਹਾਂ ਕੌਣ, ਕਿੱਥੇ ਅਤੇ ਕਿਉਂ ਛੱਡ ਗਿਆ? ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਮੌਤ ਤੋਂ ਬਾਅਦ ਨਵਜੰਮੇ ਬੱਚੇ ਨੂੰ ਇਸ ਤਰ੍ਹਾਂ ਛੱਡ ਦਿੱਤਾ ਗਿਆ ਸੀ ਜਾਂ ਫਿਰ ਜ਼ਿੰਦਾ ਛੱਡ ਦਿੱਤਾ ਗਿਆ ਸੀ? ਪੁਲਿਸ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭ ਰਹੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪੁਲਿਸ ਮੁਤਾਬਕ ਐਤਵਾਰ ਨੂੰ ਮਨਚਨਾ ਕਾਰਤਿਕ ਦੇ ਬੇਟੇ ਮਨਚਨਾ ਮਹਿੰਦਰਾ ਉਮਰ 27 ਦੀ ਸ਼ਿਕਾਇਤ ਮਿਲੀ ਸੀ। ਜਿਸ ਨੇ ਦੱਸਿਆ ਕਿ ਮਿਤੀ 13-03-2022 ਨੂੰ ਸਵੇਰੇ 10 ਵਜੇ ਦੇ ਕਰੀਬ ਜਦੋਂ ਸ਼ਿਕਾਇਤਕਰਤਾ ਸਹਾਰਾ ਰੋਡ ਸਥਿਤ ਵਿਵੇਕਾਨੰਦ ਦੀ ਮੂਰਤੀ ਨੇੜੇ ਸਥਿਤ ਆਪਣੇ ਦੋਸਤ ਦੀ ਦੁੱਧ ਦੀ ਦੁਕਾਨ 'ਤੇ ਬੈਠਾ ਸੀ ਤਾਂ ਉਸ ਨੇ ਇੱਕ ਕੁੱਤੇ ਨੂੰ ਇੱਕ ਨਵਜੰਮੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਫੜ੍ਹਿਆ ਹੋਇਆ ਦੇਖਿਆ।

ਇਹ ਦੇਖ ਕੇ ਸ਼ਿਕਾਇਤਕਰਤਾ ਕੁੱਤੇ ਕੋਲ ਪਹੁੰਚਿਆ ਤਾਂ ਕੁੱਤਾ ਬੱਚੇ ਦਾ ਸਿਰ ਉਥੇ ਹੀ ਛੱਡ ਕੇ ਭੱਜ ਗਿਆ। ਫਿਰ ਸ਼ਿਕਾਇਤਕਰਤਾ ਨੇ 100 'ਤੇ ਕਾਲ ਕੀਤੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ:ਕੈਨੇਡਾ ‘ਚ ਭਿਆਨਕ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖ਼ਮੀ

ਇਹ ਵੀ ਚਰਚਾ ਹੈ ਕਿ ਕੁਝ ਲੋਕ ਇਸ ਨੂੰ ਮਨੁੱਖੀ ਬਲੀਦਾਨ ਨਾਲ ਜੋੜ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਅਗਵਾ ਨਾਲ ਵੀ ਜੋੜ ਰਹੇ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਨ ਨਹੀਂ ਦੱਸਿਆ ਹੈ।

ABOUT THE AUTHOR

...view details