ਦੇਹਰਾਦੂਨ: 7 ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਪੂਰੀ ਦੁਨੀਆ ਇਕੋ ਰੰਗ ਵਿੱਚ ਦਿਖਾਈ ਦੇ ਰਹੀ ਹੈ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫ਼ਿਰ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਬੈਠੇ ਇੱਕ ਆਮ ਆਦਮੀ ਹੋਣ, ਸਾਰੇ ਇਸ ਦਿਨ ਨੂੰ ਮਿਲ ਕੇ ਮਨਾ ਰਹੇ ਅਤੇ ਵਿਸ਼ਵ ਨੂੰ ਯੋਗਾ ਦਾ ਸੰਦੇਸ਼ ਦੇ ਰਹੇ ਹਨ। ਦੇਹਰਾਦੂਨ 'ਚ ਆਈ.ਟੀ.ਬੀ.ਪੀ ਦੇ ਜਵਾਨ ਵੀ ਯੋਗਾ ਕਰਦੇ ਦਿਖਾਈ ਦਿੱਤੇ।
ਬੀ.ਓ.ਪੀ ਉਤਰਾਖੰਡ ਵਿੱਚ ਤਾਇਨਾਤ ਇਨ੍ਹਾਂ ਸੈਨਿਕਾਂ ਨੇ ਹਿਮਵੀਰ ਦੇ ਰੂਪ ਵਿੱਚ ਵਿਸ਼ਵ ਨੂੰ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ। ਤੁਹਾਨੂੰ ਦੱਸ ਦੇਈਏ, ਕਿ ਇਸ ਵਾਰ 7 ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਵਿਸ਼ਾ 'ਸਿਹਤ ਲਈ ਯੋਗ' ਹੈ।