ਕਾਂਕੇਰ: ਆਨਲਾਈਨ ਗੇਮਜ਼ (online games) ਇਨੀ ਦਿਨੀਂ ਬੱਚਿਆਂ ਦੇ ਸਿਰ ’ਤੇ ਚੜ੍ਹ ਚੁੱਕਾ ਹੈ। ਕਾਫੀ ਘੰਟਿਆਂ ਤੱਕ ਬੱਚੇ ਇਨ੍ਹਾਂ ਗੇਮਜ਼ ’ਚ ਲੱਗੇ ਰਹਿੰਦੇ ਹਨ। ਕੋਰੋਨਾ ਦੀ ਵਜ੍ਹਾਂ ਤੋਂ ਸਕੂਲ ਕਾਲੇਜ ਬੰਦ ਹਨ। ਬੱਚੇ ਆਨਲਾਈਨ ਪੜਾਈ ਦੇ ਕਾਰਨ ਜਿਆਦਾ ਤੋਂ ਜਿਆਦਾ ਸਮਾਂ ਫੋਨ ਅਤੇ ਕੰਪਿਉਟਰ ਤੇ ਬਿਤਾ ਰਹੇ ਹਨ। ਇਸਦਾ ਖਾਮਿਆਜਾ ਪਰਿਵਾਰਿਕ ਮੈਂਬਰਾਂ ਨੂੰ ਚੁਕਾਉਣਾ ਪੈ ਰਿਹਾ ਹੈ। ਪਖਾਂਜੂਰ (pakhanjoor) ਚ ਇੱਕ ਮਹਿਲਾ ਅਧਿਆਪਕ ਦੇ ਖਾਤੇ ਚੋਂ 3 ਲੱਖ 22 ਹਜਡਾਰ ਰੁਪਏ ਦੀ ਰਾਸ਼ੀ ਨੂੰ ਕੱਢ ਲਈ ਗਿਆ। ਮਹਿਲਾ ਨੇ ਆਨਲਾਈਨ ਫ੍ਰਾਂਡ ਦੀ ਸ਼ਿਕਾਇਤ ਜਦੋਂ ਪੁਲਿਸ ਨੂੰ ਕੀਤੀ ਤਾਂ ਜਾਂਚ ਚ ਹੈਰਾਨ ਕਰਨ ਦੇਣ ਵਾਲੀ ਗੱਲ ਸਾਹਮਣੇ ਆਈ। ਜਾਂਚ ਚ ਜੋ ਗੱਲ ਸਾਹਮਣੇ ਆਈ ਹੈ ਉਸ ਨੂੰ ਸੁਣਕੇ ਮਹਿਲਾ ਦੇ ਹੋਸ਼ ਹੀ ਉੱਡ ਗਏ। ਦਰਅਸਲ ਮਹਿਲਾ ਦੇ 12 ਸਾਲ ਦੇ ਬੇਟੇ ਨੇ ਹੀ ਪੂਰੀ ਰਕਮ ਆਨਲਾਈਨ ਗੇਮਜ਼ ਖੇਡਣ ਦੇ ਲਈ ਖਰਚ ਕਰ ਦਿੱਤੇ ਸੀ।
ਪਖਾਂਜੂਰ ਦੀ ਮਹਿਲਾ ਅਧਿਆਪਕ ਸ਼ੁਬਰਾ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਮਾਰਚ ਤੋਂ ਲੈ ਕੇ ਜੂਨ ਤੱਕ 278 ਟ੍ਰਾਜੇਕਸ਼ਨ ਕਰ 3 ਲੱਖ 22 ਹਜਾਰ ਰੁਪਏ ਦੀ ਰਾਸ਼ੀ ਕਿਸੇ ਨੇ ਕੱਢ ਲਈ ਹੈ। ਆਨਲਾਈਨ ਧੋਖਾਧੜੀ ਦਾ ਖਦਸ਼ਾ ਜਤਾਉਂਦੇ ਹੋਏ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਚ ਇਹ ਪਾਇਆ ਗਿਆ ਹੈ ਕਿ ਪੀੜਤਾ ਦਾ 12 ਸਾਲ ਦਾ ਬੇਟਾ ਆਨਲਾਈਨ ਗੇਮ ਖੇਡਿਆ ਕਰਦਾ ਸੀ। ਗੇਮ ਅਪਗ੍ਰੇਡ ਕਰਨ ਦੇ ਲਈ ਉਸਨੇ 278 ਵਾਰ ਟ੍ਰਾਂਜੇਕਸ਼ਨ ਕੀਤਾ ਸੀ। ਬੇਟੇ ਤੋਂ ਪੁੱਛਗਿੱਠ ਕਰਨ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਬੱਚਾ ਗੇਮ ਖੇਡਣ ਦਾ ਆਦੀ ਹੋ ਚੁੱਕਿਆ ਸੀ। ਅਤੇ ਗੇਮਿੰਡ ਹਥਿਆਰ ਖਰੀਦਣ ਦੇ ਲਈ ਲਗਾਤਾਰ ਪੈਸੇ ਖਰਚ ਰਿਹਾ ਸੀ।
ਥਾਣਾ ਪ੍ਰਭਾਰੀ ਸ਼ਰਦ ਦੁਬੇ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਇਹ ਮਹਿਲਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੇ ਕਈ ਬੱਚੇ ਇਸ ਤਰ੍ਹਾਂ ਦੀ ਗੇਮ ਦੇ ਆਦੀ ਹਨ। ਗੇਮ ਅਪਗ੍ਰੇਡ ਕਰਨ ਦੇ ਲਈ ਬੱਚੇ ਆਪਣੀ ਪਾਕੇਟ ਮਨੀ ਖਰਚ ਕਰ ਰਹੇ ਹਨ। ਆਨਲਾਈਨ ਟ੍ਰਾਂਜੇਕਸ਼ਨ ਨਹੀਂ ਹੋਣ ਤੇ ਕਿਸੇ ਦੋਸਤ ਦੇ ਜਰੀਏ ਟ੍ਰਾਂਜੇਕਸ਼ਨ ਕਰਵਾ ਰਹੇ ਹਨ।
ਸਾਈਬਰ ਮਾਹਰ ਬਿਰਾਜ ਮੰਡਲ ਨੇ ਦੱਸਿਆ ਕਿ ਕਿਵੇਂ ਬੱਚੇ ਫ੍ਰੀ ਫਾਇਰ ਗੇਮ ਦੇ ਚੱਕਰ ਚ ਫਸਦੇ ਜਾ ਰਹੇ ਹਨ। ਇੱਕ ਵਾਰ ਜਦੋਂ ਤੁਸੀਂ ਗੇਮ ਵਿੱਚ ਯੂਪੀਆਈ ਆਈ ਦਾਖਲ ਕਰਦੇ ਹੋ, ਤਾਂ ਇਹ ਸਦਾ ਲਈ ਸੇਵ ਹੋ ਜਾਂਦੀ ਹੈ। ਖੇਡ ਦੇ ਨਵੀਨੀਕਰਣ ਦੇ ਨਾਲ, ਪੈਸੇ ਦੀ ਕਟੌਤੀ ਕੀਤੀ ਜਾਂਦੀ ਹੈ, ਜਿਸ ਲਈ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ।
ਪਬਜੀ ਬੈਨ ਹੋਣ ਤੋਂ ਬਾਅਦ ਫ੍ਰੀ ਫਾਇਰ ਖੇਡ ਰਹੇ ਹਨ ਬੱਚੇ
ਬਹੁਤ ਸਾਰੀਆਂ ਘਟਨਾਵਾਂ ਤੋਂ ਬਾਅਦ, ਭਾਰਤ ਸਰਕਾਰ ਨੇ ਦੇਸ਼ ਵਿਚ ਪਬਜੀ ਗੇਮ 'ਤੇ ਪਾਬੰਦੀ ਲਗਾ ਦਿੱਤੀ ਹੈ। ਪਬਜੀ ਦੇ ਬੈਨ ਹੋਣ ਜਾਣ ਤੋਂ ਬਾਅਦ ਹੁਣ ਬੱਚੇ ਫ੍ਰੀ ਫਾਇਰ ਵਰਗੀਆਂ ਗੇਮਾਂ 'ਤੇ ਆਪਣੇ ਹੱਥ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਖੇਡਾਂ ਵੀ ਸ਼ਾਮਲ ਹਨ।