ਚੰਡੀਗੜ੍ਹ: ਡੀਜੇ ਵਾਲੀ ਵਹੁਟੀ! DJ BRIDE ਜਾਂ ਕਹਿ ਲਵੋ ਡੀਜੇ ਵਾਲੀ ਬੇਬੀ! DJ WALI BABY ਵਹੁਟੀ ਵੀ ਅਜਿਹੀ, ਜਿਸ ਨੇ ਡੀਜੇ ਵੀ ਆਪਣੇ ਹੀ ਵਿਆਹ ਵਿੱਚ ਵਜਾਇਆ। ਵਹੁਟੀ ‘ਤੇ ਸ਼ਾਇਦ ਲਾੜੇ ਨੂੰ ਗੁੱਸਾ ਆ ਜਾਂਦਾ ਪਰ ਆਪਣੀ ਸੱਜ ਵਿਆਹੀ ਇਸ ਵਹੁਟੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਦੀ ਖੁਸ਼ੀ ਵਿੱਚ ਲਾੜਾ ਆਪ ਵੀ ਸ਼ਰੀਕ ਹੋ ਗਿਆ ਤੇ ਫੇਰ ਕੀ ਸੀ ਆਪਣੇ ਵਜਾਏ ਗਾਣਿਆਂ ‘ਤੇ ਦੋਵੇਂ ਇਸ ਕਦਰ ਨੱਚੇ ਕਿ ਸੋਸ਼ਲ ਮੀਡੀਆ ‘ਤੇ ਪੂਰੀ ਧੱਮਕ ਪੈ ਗਈ। ਇਹ ਯਾਦਗਾਰੀ ਪਲ ਕੈਮਰੇ ਵਿੱਚ ਕੈਦ ਹੋ ਗਏ ਤੇ ਇਨ੍ਹੀਂ ਦਿਨੀਂ ਇੰਸਟਾਗ੍ਰਾਮ INSTAGRAM ‘ਤੇ ਪੋਸਟ ਹੋਇਆ ਇਸ ਜੋੜੀ BRIDE-GROOM ਦਾ ਡਾਂਸ DANCE ਸੋਸ਼ਲ ਮੀਡੀਆ SOCIAL MEDIA ‘ਤੇ ਪੂਰਾ ਵਾਇਰਲ ਹੋ ਰਿਹਾ ਹੈ।
ਵਿਆਹ ਬਣਿਆ ਯਾਦਗਾਰ
ਦਿੱਲੀ ਵਿਖੇ ਇੱਕ ਵਿਆਹ ਦਾ ਇਹ ਜਸ਼ਨ CELEBRATION ਇੱਕ ਅਚਨਚੇਤ ਤੇ ਅਜੀਬ ਯਾਦਗਾਰ MEMORABLE ਵਿੱਚ ਬਦਲ ਗਿਆ। ਇਸ ਯਾਦਗਾਰ ਨਾਲ ਉਹ ਗਾਣਾ ਵੀ ਸੱਚ ਸਾਬਤ ਹੋ ਗਿਆ, ਜਿਸ ਵਿੱਚ ਇੱਕ ਕੁੜੀ ਡੀਜੇ ਵਾਲੇ ਨੂੰ ਆਪਣਾ ਗੀਤ ਵਜਾਉਣ ਦੀ ਫਰਮਾਇਸ਼ ਕਰਦੀ ਹੈ। ਦਰਅਸਲ ਦਿੱਲੀ ਦੇ ਇੱਕ ਵਿਆਹ ਵਿੱਚ ਵਹੁਟੀ ਵੱਲੋਂ ਡੀਜੇ ਵਾਲੇ ਨੂੰ ਪੰਜਾਬੀ ਗੀਤ ਵਜਾਉਣ ਦੀ ਫਰਮਾਇਸ਼ ਕੀਤੀ ਗਈ ਪਰ ਉਸ ਦੇ ਡੀਜੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਫੇਰ ਕੀ ਸੀ, ਸੱਜ ਵਿਆਹੀ ਵਹੁਟੀ ਨੇ ਡੀਜੇ ‘ਤੇ ਆਪ ਕਬਜਾ CONTROL OVER DJ ਕਰ ਲਿਆ ਤੇ ਉਹ ਇਸ ਦੀ ਟਿਊਨਿੰਗ ਕਰਨ ਲੱਗ ਪਈ।
ਲਾੜਾ ਵੀ ਵਹੁਟੀ ਨਾਲ ਲੱਗਿਆ