ਇੰਦੌਰ/ਮੱਧ ਪ੍ਰਦੇਸ਼:ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੀ ਪੁਲਿਸ ਇੱਕ ਮਾਮਲੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ। ਮਾਮਲਾ ਪ੍ਰੇਮੀ ਜੋੜੇ ਨਾਲ ਜੁੜਿਆ ਹੋਇਆ ਹੈ। ਦਰਅਸਲ, ਇੱਥੇ ਦੋ ਸਹੇਲੀਆਂ ਨੂੰ ਇੱਕ ਹੀ ਨੌਜਵਾਨ ਨਾਲ ਪਿਆਰ ਹੋ ਗਿਆ। ਉਹ ਵੀ ਇਸ ਕਦਰ ਕਿ, ਦੋਵੇਂ ਸਹੇਲੀਆਂ ਆਪਸ ਵਿੱਚ ਹੁਣ ਦੁਸ਼ਮਣ ਬਣ ਗਈਆਂ ਹਨ। ਇਕ ਲੜਕੀ ਨੇ ਪੁਲਿਸ ਥਾਣੇ 'ਚ ਦੂਜੀ ਖਿਲਾਫ ਐੱਫਆਈਆਰ ਵੀ ਦਰਜ ਕਰਵਾਈ ਹੈ।
ਸੋਸ਼ਲ ਮੀਡੀਆ 'ਤੇ ਹੋਈ ਦੋਸਤੀ: ਇੰਦੌਰ ਦੇ ਦਵਾਰਕਾਪੁਰੀ ਥਾਣਾ ਖੇਤਰ ਦੇ ਸਾਈ ਬਾਗ ਨਗਰ 'ਚ ਰਹਿਣ ਵਾਲੀ ਪ੍ਰਿਆ ਅਤੇ ਜੋਤੀ (ਬਦਲਿਆ ਹੋਇਆ ਨਾਂਅ) ਚੰਗੀਆਂ ਸਹੇੀਆਂ ਸਨ। ਪ੍ਰਿਆ ਨੇ ਸੋਸ਼ਲ ਮੀਡੀਆ ਰਾਹੀਂ ਰੋਹਨ ਨਾਂਅ ਦੇ ਲੜਕੇ ਨਾਲ ਦੋਸਤੀ ਕੀਤੀ। ਪੇਟਲਾਵਦ ਦਾ ਰਹਿਣ ਵਾਲਾ ਰੋਹਨ ਚਿਪਸ, ਬਿਸਕੁਟ ਦਾ ਕੰਮ ਕਰਦਾ ਹੈ ਅਤੇ ਇਸ ਸਬੰਧ ਵਿੱਚ ਉਹ ਇੰਦੌਰ ਆਉਂਦਾ-ਜਾਂਦਾ ਰਹਿੰਦਾ ਸੀ। ਕਈ ਮੁਲਾਕਾਤਾਂ ਤੋਂ ਬਾਅਦ ਪ੍ਰਿਆ ਅਤੇ ਰੋਹਨ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵੇਂ ਅਕਸਰ ਇਕੱਲੇ ਮਿਲਣ ਲੱਗੇ। ਰਾਤਾਂ ਨੂੰ ਫੋਨ 'ਤੇ ਲੰਬੀਆਂ ਗੱਲਾਂ ਵੀ ਹੋਣ ਲੱਗ ਪਈਆਂ। ਜਦੋਂ ਪਿਆਰ ਪਰਵਾਨ ਚੜ੍ਹਿਆ, ਤਾਂ ਪ੍ਰਿਆ ਨੇ ਜੋਤੀ ਨੂੰ ਰੋਹਨ ਬਾਰੇ ਦੱਸਿਆ। ਇੱਕ ਦਿਨ ਮੁਲਾਕਾਤ ਵੀ ਕਰਾ ਦਿੱਤੀ।
ਸਹੇਲੀ ਬਣੀ ਸੌਂਕਣ:ਪ੍ਰਿਆ ਨੂੰ ਨਹੀਂ ਪਤਾ ਸੀ ਕਿ ਇਹ ਮੁਲਾਕਾਤ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਲ ਪੈਦਾ ਕਰੇਗੀ। ਰੋਹਨ ਅਤੇ ਜੋਤੀ ਦੀ ਦੋਸਤੀ ਪ੍ਰਿਆ ਨਾਲ ਪਿਆਰ ਦੇ ਸਬੰਧਾਂ ਵਿਚਕਾਰ ਡੂੰਘੀ ਹੋ ਗਈ। ਦੋਨਾਂ ਨੇ ਪ੍ਰਿਆ ਦੀ ਗੈਰਹਾਜ਼ਰੀ ਵਿੱਚ ਵੀ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਪਿਆਰ ਦਾ ਇਕਰਾਰ ਹੋ ਗਿਆ। ਰੋਹਨ ਜੋਤੀ ਨੂੰ ਕਹਿੰਦਾ ਹੈ ਕਿ ਉਹ ਪ੍ਰਿਆ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਦੇਵੇਗਾ। ਪਰ, ਉਸ ਨੇ ਅਜਿਹਾ ਨਹੀਂ ਕੀਤਾ। ਰੋਹਨ ਦੋਵਾਂ ਸਹੇਲੀਆਂ ਨਾਲ ਪਿਆਰ ਦੀ ਖੇਡ ਖੇਡਦਾ ਰਿਹਾ। ਦੂਜੇ ਪਾਸੇ ਰੋਹਨ ਦੀ ਜੋਤੀ ਨਾਲ ਨੇੜਤਾ ਦੇਖ ਕੇ ਪ੍ਰਿਆ ਨੂੰ ਦੋਵਾਂ 'ਤੇ ਸ਼ੱਕ ਹੋ ਗਿਆ।