ਨਵੀਂ ਦਿੱਲੀ: ਭਾਰਤੀਆਂ ਵਿੱਚ ਸਟ੍ਰੀਟ ਫੂਡ ਦਾ ਪਿਆਰ ਬਹੁਤ ਆਮ ਹੈ, ਅਤੇ ਇਨ੍ਹਾਂ ਵਿਕਰੇਤਾਵਾਂ ਦੁਆਰਾ ਤਿਆਰ ਕੀਤੇ ਗਏ ਖਾਣੇ ਦੀ ਸਫਾਈ 'ਤੇ ਸਵਾਲ ਉੱਠਦੇ ਹੋਏ ਹਰ ਵਾਰ ਦੇਖੇ ਜਾਂਦੇ ਹਨ। ਸਟ੍ਰੀਟ ਫੂਡ ਨੂੰ ਲੈਕੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ।
ਗੁਹਾਟੀ ਵਿੱਚ ਕਥਿਤ ਤੌਰ 'ਤੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ, ਜਿਸ 'ਚ ਇੱਕ ਗੋਲ ਗੱਪਿਵੇਚਣ ਵਾਲਾ ਵਿਅਕਤੀ ਪਾਣੀ ਵਿੱਚ ਕੁਝ ਮਿਲਾਉਂਦੇ ਹੋਏ ਫੜਿਆ ਗਿਆ ਹੈ। 20 ਸਕਿੰਟ ਦੀ ਇਸ ਕਲਿੱਪ 'ਚ ਆਦਮੀ ਸਟਾਲ ਦੇ ਪਿੱਛੇ ਕੁਝ ਕਰਦਾ ਦਿਖਾਈ ਦਿੰਦਾ ਹੈ, ਇੱਕ ਮੱਗ ਫੜ ਕੇ ਕਿਸੇ ਸਮਗਰੀ ਨੂੰ ਉਸ ਵਲੋਂ ਆਪਣੇ ਸਾਹਮਣੇ ਰੱਖੇ ਗੋਲ ਗੱਪਿਆਂ ਦੇ ਪਾਣੀ ਦੇ ਜੱਗ ਵਿੱਚ ਪਾਉਂਦਾ ਹੈ।