ਨਵੀਂ ਦਿੱਲੀ : ਕੌਮਾਂਤਰੀ ਟੈਸਟਿੰਗ ਏਜੰਸੀ (ਆਈਟੀਏ) ਨੇ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਜਿਮਨਾਸਟ ਦੀਪਾ ਕਰਮਾਕਰ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਮਨਾਸਟ ਦੀਪਾ ਕਰਮਾਕਰ 'ਤੇ ਪਾਬੰਦੀਸ਼ੁਦਾ ਪਦਾਰਥਾਂ ਦਾ ਸੇਵਨ ਕਰਨ 'ਤੇ 21 ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ। ਆਈਟੀਏ ਨੇ ਦੀਪਾ ਨੂੰ ਹਾਈਜੈਨਾਮਾਇਨ ਦਾ ਸੇਵਨ ਕੀਤਾ ਹੈ। ਦੀਪਾ ਕਰਮਾਕਰ 'ਤੇ ਇਹ ਪਾਬੰਦੀ 10 ਜੁਲਾਈ 2023 ਨੂੰ ਲਾਗੂ ਹੋਵੇਗੀ।
ਦੀਪਾ ਕਰਮਾਕਰ ਵੱਲੋਂ ਅਸਥਾਈ ਮੁਅੱਤਲੀ ਮਨਜ਼ੂਰ :ਦੀਪਾ ਕਰਮਾਕਰ ਨੇ ਅਸਥਾਈ ਮੁਅੱਤਲੀ ਨੂੰ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਟਵੀਟ ਕੀਤਾ ਹੈ ਕਿ ਅਣਜਾਣੇ 'ਚ ਉਸ ਨੇ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰ ਲਿਆ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਤਾਂ ਸ਼ਾਇਦ ਉਹ ਇਹ ਗਲਤੀ ਨਾ ਕਰਦੀ। ਕਰਮਾਕਰ ਦੇ ਡੋਪ ਟੈਸਟ ਲਈ ਨਮੂਨੇ ਆਈਟੀਏ ਵੱਲੋਂ ਲਏ ਗਏ ਸਨ ਜਦੋਂ ਉਹ ਕਿਸੇ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੀ ਸੀ। ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਕਿਹਾ ਕਿ ਉਸ ਨੇ ਮਾਮਲੇ ਨੂੰ ਸੁਲਝਾਉਣ ਲਈ ਅਸਥਾਈ ਮੁਅੱਤਲੀ ਨੂੰ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ :Hardik pandya record: ਹਾਰਦਿਕ ਪੰਡਯਾ ਨੇ ਟੀ-20 ਫਾਰਮੈਟ 'ਚ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ
ਟਵੀਟ ਰਾਹੀਂ ਦਿੱਤਾ ਸਪੱਸ਼ਟੀਕਰਨ :ਕਰਮਾਕਰ ਨੇ ਕਿਹਾ ਕਿ ਉਸ ਨੇ ਅਣਜਾਣੇ ਵਿਚ ਪਾਬੰਦੀਸ਼ੁਦਾ ਪਦਾਰਥ ਹਿਗੇਨਾਮਾਇਨ (ਐਸ3 ਬੀਟਾ 2) ਦਾ ਸੇਵਨ ਕੀਤਾ ਸੀ ਜੋ ਵਿਸ਼ਵ ਡੋਪਿੰਗ ਰੋਕੂ ਏਜੰਸੀ ਦੀ ਪਾਬੰਦੀਸ਼ੁਦਾ ਸੂਚੀ ਵਿਚ ਹੈ। ਦੀਪਾ ਨੇ ਟਵੀਟ 'ਚ ਲਿਖਿਆ, 'ਮੈਂ ਅਣਜਾਣੇ 'ਚ Higenamine ਲੈ ਲਿਆ ਅਤੇ ਮੈਨੂੰ ਨਹੀਂ ਪਤਾ ਕਿ ਇਸ ਦਾ ਸਰੋਤ ਕੀ ਸੀ। ਕਰਮਾਕਰ ਦੀ ਪਾਬੰਦੀ ਇਸ ਸਾਲ 10 ਜੁਲਾਈ ਨੂੰ ਖਤਮ ਹੋ ਜਾਵੇਗੀ। ਉਸ ਦੇ ਸੈਂਪਲ 11 ਅਕਤੂਬਰ 2021 ਨੂੰ ਲਏ ਗਏ ਸਨ। ਕਰਮਾਕਰ, ਜੋ 2016 ਰੀਓ ਓਲੰਪਿਕ ਵਿੱਚ ਵਾਲਟ ਵਿੱਚ ਚੌਥੇ ਸਥਾਨ 'ਤੇ ਰਿਹਾ ਸੀ, 2017 ਵਿੱਚ ਸਰਜਰੀ ਤੋਂ ਬਾਅਦ ਸੱਟਾਂ ਨਾਲ ਜੂਝ ਰਿਹਾ ਹੈ। ਉਸਨੇ ਆਖਰੀ ਵਾਰ ਬਾਕੂ ਵਿੱਚ 2019 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ :WPL 2023: ਫਰਵਰੀ ਦੇ ਦੂਜੇ ਹਫ਼ਤੇ ਹੋ ਸਕਦੀ ਹੈ ਨਿਲਾਮੀ
ਕੌਣ ਹੈ ਦੀਪਾ ਕਰਮਾਕਰ?ਤ੍ਰਿਪੁਰਾ ਦੀ ਰਹਿਣ ਵਾਲੀ ਦੀਪਾ ਕਰਮਾਕਰ ਭਾਰਤ ਦੀ ਚੋਟੀ ਦੀ ਜਿਮਨਾਸਟ ਵਿੱਚੋਂ ਹੈ। ਦੀਪਾ ਨੇ 2024 ਗਲਾਸਗੋ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ। ਉਸ ਨੇ ਰੀਓ ਓਲੰਪਿਕ 2016 ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ। ਦੀਪਾ ਨੇ ਸਾਲ 2018 ਵਿੱਚ ਤੁਰਕੀ ਦੇ ਮੇਰਸਿਨ ਵਿੱਚ ਐਫਆਈਜੀ ਆਰਟਿਸਟਿਕ ਜਿਮਨਾਸਟਿਕ ਵਰਲਡ ਚੈਲੇਂਜ ਕੱਪ ਦੇ ਵਾਲਟ ਮੁਕਾਬਲੇ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤਿਆ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਜਿਮਨਾਸਟ ਬਣੀ।