ਪੰਜਾਬ

punjab

ETV Bharat / bharat

ਦਲੀਪ ਕੁਮਾਰ ਦੀ ਜੱਦੀ ਹਵੇਲੀ ਦਾ ਕਦੋਂ ਤੱਕ ਬਣੇਗਾ ਅਜਾਇਬ ਘਰ - ਦਲੀਪ ਕੁਮਾਰ ਦੀ ਜੱਦੀ ਹਵੇਲੀ

ਦਲੀਪ ਕੁਮਾਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਸੀ। ਪਾਕਿਸਤਾਨ ਵਿੱਚ ਸਥਿਤ ਦਲੀਪ ਕੁਮਾਰ ਦੀ ਜੱਦੀ ਹਵੇਲੀ ਨੂੰ ਪਾਕਿ ਸਰਕਾਰ ਨੇ 2014 ਨੂੰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ 2018 ਵਿੱਚ ਰਾਸ਼ਟਰੀ ਵਿਰਾਸਤ ਐਲਾਨਿਆ ਸੀ। ਉਨ੍ਹਾਂ ਦੋਨਾਂ ਦੀ ਜੱਦੀ ਹਵੇਲੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਰਿਹਾਇਸ਼ੀ ਖੇਤਰ ਕਿਸਾ ਖਵਾਨੀ ਬਾਜ਼ਾਰ ਵਿੱਚ ਹੈ।

ਫ਼ੋਟੋ
ਫ਼ੋਟੋ

By

Published : Jul 7, 2021, 2:05 PM IST

ਨਵੀਂ ਦਿੱਲੀ: ਬਾਲੀਵੁੱਡ ਦੇ ਉੱਘੇ ਅਦਾਕਾਰ ਦਲੀਪ ਕੁਮਾਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਦਲੀਪ ਕੁਮਾਰ ਦੇ ਦੇਹਾਂਤ ਦੀ ਖ਼ਬਰ ਸੁਣ ਉਨ੍ਹਾਂ ਦੇ ਚਹੇਤੇ ਸੋਗ ਵਿੱਚ ਹਨ। ਦਲੀਪ ਕੁਮਾਰ ਦੇ ਦੇਹਾਂਤ ਉੱਤੇ ਉਨ੍ਹਾਂ ਦੇ ਚਹੇਤੇ ਦੁੱਖ ਪ੍ਰਗਟ ਕਰ ਰਹੇ ਹਨ।

ਦਲੀਪ ਕੁਮਾਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਸੀ। ਪਾਕਿਸਤਾਨ ਵਿੱਚ ਸਥਿਤ ਦਲੀਪ ਕੁਮਾਰ ਦੀ ਜੱਦੀ ਹਵੇਲੀ ਨੂੰ ਪਾਕਿ ਸਰਕਾਰ ਨੇ 2014 ਨੂੰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ 2018 ਵਿੱਚ ਰਾਸ਼ਟਰੀ ਵਿਰਾਸਤ ਐਲਾਨਿਆ ਸੀ। ਉਨ੍ਹਾਂ ਦੋਨਾਂ ਦੀ ਜੱਦੀ ਹਵੇਲੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਰਿਹਾਇਸ਼ੀ ਖੇਤਰ ਕਿਸਾ ਖਵਾਨੀ ਬਾਜ਼ਾਰ ਵਿੱਚ ਹੈ।

ਦਲੀਪ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ

ਦਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀਆਂ ਹਵੇਲੀ ਨੂੰ ਪਾਕਿਸਤਾਨ ਸਰਕਾਰ ਅਜਾਇਬ ਘਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਇਸ ਦੇ ਪਾਕਿਸਤਾਨ ਦੀ ਖ਼ੈਬਰ ਪਖ਼ਤੁਨਖ਼ਵਾ ਦੀ ਸਰਕਾਰ 2 ਕਰੋੜ 30 ਲੱਖ ਰੁਪਏ ਜਾਰੀ ਕਰ ਦਿੱਤੇ ਹਨ ਪਰ ਉਨ੍ਹਾਂ ਦੋਨਾਂ ਉੱਘੇ ਅਦਾਕਾਰਾਂ ਦੇ ਘਰ ਨੂੰ ਅਜਾਇਬ ਘਰ ਬਣਾਉਣ ਵਿੱਚ ਰੋੜਾ ਅਜੇ ਵੀ ਬਰਕਰਾਰ ਹੈ। ਇਹ ਰੋੜਾ ਦੋਨਾਂ ਮਕਾਨਾਂ ਦੇ ਮਕਾਨ ਮਾਲਕ ਹੈ। ਦੋਨੋਂ ਮਕਾਨ ਮਾਲਕ ਪਾਕਿਸਤਾਨ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਉੱਤੇ ਮਕਾਨਾਂ ਨੂੰ ਵੇਚਣ ਦੇ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:ਦਲੀਪ ਕੁਮਾਰ ਅਤੇ ਸਾਇਰਾ ਬਾਨੋ ਦੀ ਲਵ ਸਟੋਰੀ ਕਿਹੋ ਜਿਹੀ ਸੀ... ਜਾਣਨ ਲਈ ਪੜੋ ਖ਼ਬਰ

ਸਰਕਾਰ ਨੇ ਰਾਜ ਕਪੂਰ ਦੇ ਘਰ ਦੀ ਕੀਮਤ ਡੇਢ ਕਰੋੜ ਰੁਪਏ ਜਦਕਿ ਦਲੀਪ ਕੁਮਾਰ ਦੀ ਹਵੇਲੀ ਲਈ 80 ਲੱਖ ਰੁਪਏ ਤੈਅ ਕੀਤੇ ਹਨ। ਪਰ ਰਾਜ ਕਪੂਰ ਦੀ ਜੱਦੀ ਹਵੇਲੀ ਦੇ ਮਾਲਕ ਨੇ 20 ਕਰੋੜ ਰੁਪਏ ਜਦਕਿ ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਨੇ ਸਾਢੇ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਰਾਜ ਕਪੂਰ ਅਤੇ ਦਲੀਪ ਕੁਮਾਰ ਨੇ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਨ੍ਹਾਂ ਘਰਾਂ ਵਿਚ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਗੁਜ਼ਾਰੇ ਸਨ। ਦਲੀਪ ਕੁਮਾਰ ਦੀ ਜੱਦੀ ਹਵੇਲੀ ਕਰੀਬ 100 ਸਾਲ ਪੁਰਾਣੀ ਹੈ। 2005 ਵਿੱਚ ਭੂਚਾਨ ਕਾਰਨ ਹਵੇਲੀ ਨੂੰ ਕਾਫੀ ਨੁਕਸਾਨ ਪਹੁੰਚਿਆ।

ABOUT THE AUTHOR

...view details