ਪੰਜਾਬ

punjab

ETV Bharat / bharat

ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨੇ ਆਪਸ ’ਚ ਕੀਤੀ ਇਹ ਚਰਚਾ ? - before meeting

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲਾਂ ’ਤੇ ਬੋਲਦੇ ਕਿਹਾ ਕਿ ਨਵਜੋਤ ਸਿੱਧੂ ਨਾਲ ਹੋਈ ਬੈਠਕ ਬਾਰੇ ਉਹਨਾਂ ਕੋਲੋ ਹੀ ਪੁਛੋਂ ਕਿਉਂਕਿ ਮੀਡੀਆ ਵਿੱਚ ਕਈ ਗੱਲਾਂ ਦਾ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨੇ ਆਪਸ ’ਚ ਕੀਤੀ ਇਹ ਚਰਚਾ ?
ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨੇ ਆਪਸ ’ਚ ਕੀਤੀ ਇਹ ਚਰਚਾ ?

By

Published : May 13, 2021, 1:53 PM IST

ਚੰਡੀਗੜ੍ਹ: ਅੱਜ ਦੁਪਹਿਰ 2.30 ਵਜੇ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਨਾਲ ਬੈਠਕ ਕਰਨਗੇ ਜੋ ਕਿ ਵਰਚੁਅਲ ਕੀਤੀ ਜਾਵੇਗੀ। ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਕੁਝ ਮੰਤਰੀਆਂ ਨੇ ਬੈਠਕ ਕੀਤੀ ਜਿਸ ਵਿੱਚ ਕੈਬਿਨੇਟ ਮੰਤਰੀ ਅਰੁਣਾ ਚੌਧਰੀ, ਚਰਨਜੀਤ ਚੰਨੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਸ਼ਾਮਲ ਸਨ। ਬੈਠਕ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲਾਂ ’ਤੇ ਬੋਲਦੇ ਕਿਹਾ ਕਿ ਨਵਜੋਤ ਸਿੱਧੂ ਨਾਲ ਹੋਈ ਬੈਠਕ ਬਾਰੇ ਉਹਨਾਂ ਕੋਲੋ ਹੀ ਪੁਛੋਂ ਕਿਉਂਕਿ ਮੀਡੀਆ ਵਿੱਚ ਕਈ ਗੱਲਾਂ ਦਾ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੰਤਰੀਆਂ ਵਲੋਂ ਕੀਤੀ ਗਈ ਬੈਠਕ ’ਚ ਸ਼ੂਗਰ ਮਿਲ ਦੀਆਂ ਚੋਣਾਂ ਨੂੰ ਲੈਕੇ ਚਰਚਾ ਕੀਤੀ ਗਈ ਹੈ ਜਿਸ ਵਿੱਚ ਵਿਧਾਇਕ ਅੰਗਦ ਸੈਣੀ ਸਣੇ ਹੋਰ ਵੀ ਮੌਜੂਦ ਸਨ। ਹਾਲਾਂਕਿ ਜੇਲ੍ਹ ਵਿਭਾਗ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ 3 ਹਜ਼ਾਰ ਕੈਦੀ ਪੈਰੋਲ ’ਤੇ ਵੀ ਭੇਜੇ ਜਾ ਰਹੇ ਹਨ।

ਇਹ ਵੀ ਪੜੋ: ਪੀਐਮ ਕੇਅਰ ਫੰਡ 'ਚ ਜੀਜੀਐਸਐਮਸੀ ਨੂੰ ਮਿਲੇ 82 ਵੈਟੀਂਲੇਟਰਾਂ ਚੋਂ 62 ਖ਼ਰਾਬ

ABOUT THE AUTHOR

...view details