ਪੰਜਾਬ

punjab

ETV Bharat / bharat

ਧਨਬਾਦ ਜੱਜ ਹੱਤਿਆ ਮਾਮਲਾ: ਪੁਲਿਸ ਨੇ ਗਿਰਿਡੀਹ ਤੋਂ ਆਟੋ ਚਾਲਕ ਨੂੰ ਕੀਤਾ ਗ੍ਰਿਫ਼ਤਾਰ - ਝਾਰਖੰਡ

ਧਨਬਾਦ ਦੇ ਜੱਜ ਦੀ ਮੌਤ ਵਿੱਚ ਪੁਲਿਸ ਨੂੰ ਇੱਕ ਮਹੱਤਵਪੂਰਣ ਸਫ਼ਲਤਾ ਮਿਲੀ ਹੈ। ਪੁਲਿਸ ਨੇ ਦੋ ਲੋਕਾਂ ਨੂੰ ਗਿਰੀਡੀਹ ਤੋਂ ਗ੍ਰਿਫਤਾਰ ਕੀਤਾ ਹੈ। ਆਟੋ ਵੀ ਜ਼ਬਤ ਕਰ ਲਿਆ ਗਿਆ ਹੈ।

ਧਨਬਾਦ ਜੱਜ ਹੱਤਿਆ ਮਾਮਲਾ: ਪੁਲਿਸ ਨੇ ਗਿਰਿਡੀਹ ਤੋਂ ਆਟੋ ਚਾਲਕ ਨੂੰ ਕੀਤਾ ਗ੍ਰਿਫ਼ਤਾਰ
ਧਨਬਾਦ ਜੱਜ ਹੱਤਿਆ ਮਾਮਲਾ: ਪੁਲਿਸ ਨੇ ਗਿਰਿਡੀਹ ਤੋਂ ਆਟੋ ਚਾਲਕ ਨੂੰ ਕੀਤਾ ਗ੍ਰਿਫ਼ਤਾਰ

By

Published : Jul 29, 2021, 1:13 PM IST

ਝਾਰਖੰਡ:ਧਨਬਾਦ ਦੇ ਜੱਜ ਉੱਤਮ ਆਨੰਦ ਦੀ ਮੌਤ ਦੇ ਕੇਸ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਹਾਦਸੇ ਵਿੱਚ ਸ਼ਾਮਲ ਆਟੋ ਚਾਲਕ ਅਤੇ ਇੱਕ ਸਾਥੀ ਨੂੰ ਗਿਰਿਡੀਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਦੋਸ਼ੀ ਧਨਬਾਦ ਦੇ ਜੋਰਾਪੋਖਰ ਥਾਣਾ ਖੇਤਰ ਦੇ ਦਿਗਵਾੜੀਹ ਦੇ ਵਾਸੀ ਹਨ।

ਬੁੱਧਵਾਰ ਸਵੇਰੇ ਧਨਬਾਦ ਵਿੱਚ ਸਵੇਰ ਦੀ ਸੈਰ ਦੌਰਾਨ ਜੱਜ ਉੱਤਮ ਆਨੰਦ ਨੂੰ ਇੱਕ ਆਟੋ ਨੇ ਟੱਕਰ ਮਾਰ ਦਿੱਤੀ। ਉੱਤਮ ਆਨੰਦ ਮਸ਼ਹੂਰ ਰਾਂਜੇ ਕਤਲ ਕੇਸ ਦੀ ਸੁਣਵਾਈ ਕਰ ਰਹੇ ਸਨ। ਉੱਤਮ ਨੂੰ ਇੱਕ ਆਟੋ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਿਰ ਨੂੰ ਗੰਭੀਰ ਸੱਟ ਲੱਗੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

ਧਨਬਾਦ ਜੱਜ ਹੱਤਿਆ ਮਾਮਲਾ: ਪੁਲਿਸ ਨੇ ਗਿਰਿਡੀਹ ਤੋਂ ਆਟੋ ਚਾਲਕ ਨੂੰ ਕੀਤਾ ਗ੍ਰਿਫ਼ਤਾਰ

ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ। ਡਰਾਈਵਰ ਘਟਨਾ ਤੋਂ ਬਾਅਦ ਆਟੋ ਲੈ ਕੇ ਫਰਾਰ ਹੋ ਗਿਆ ਸੀ। ਡਰਾਈਵਰ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਭਾਲ ਕਰ ਰਹੀ ਸੀ। ਇਸ ਦੌਰਾਨ ਜਾਣਕਾਰੀ ਮਿਲੀ ਸੀ ਕਿ ਆਟੋ ਦਾ ਡਰਾਈਵਰ ਗਿਰਿਡੀਆਹ ਵੱਲ ਭੱਜ ਗਿਆ ਹੈ। ਅਜਿਹੀ ਸਥਿਤੀ ਵਿੱਚ, ਪੁਲਿਸ ਨੇ ਗਿਰਿਡੀਹ ਦੇ SP ਅਮਿਤ ਰੇਨੂੰ ਦੇ ਨਿਰਦੇਸ਼ਾਂ ਉੱਤੇ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ, ਇੰਸਪੈਕਟਰ ਵਿਨੈ ਕੁਮਾਰ ਰਾਮ ਦੀ ਅਗਵਾਈ ਹੇਠ ਡਾਂਡੀਡੀਹ ਨੇੜੇ ਸੋਨਾਰ ਮੁਹੱਲਾ ਵਿੱਚ ਇੱਕ ਛਾਪਾ ਮਾਰਿਆ ਗਿਆ ਅਤੇ ਇਥੋਂ ਇੱਕ ਆਟੋ ਬਰਾਮਦ ਹੋਇਆ। ਇਸ ਮਾਮਲੇ ਵਿਚ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਰਾਈਵਰ ਦੇ ਨਾਲ ਇਕ ਹੋਰ ਨੂੰ ਵੀ ਫੜਿਆ ਹੈ। ਆਟੋ ਅਤੇ ਫੜੇ ਗਏ ਦੋਸ਼ੀਆਂ ਨੂੰ ਧਨਬਾਦ ਲਿਜਾਇਆ ਗਿਆ।

ਇਹ ਵੀ ਪੜੋ:ਮੀਂਹ ਦਾ ਅਜਿਹਾ ਨਜ਼ਾਰਾ ਦੇਖ ਹੋਵੇਗੀ ਰੂਹ ਖੁਸ਼, ਦੇਖੋ ਵਾਇਰਲ ਵੀਡੀਓ

ABOUT THE AUTHOR

...view details