ਨਵੀਂ ਦਿੱਲੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਪਾਈਸ ਜੈੱਟ (SpiceJet) ਦੀ ਉਡਾਣ ਦੇ ਪਾਇਲਟ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਡੀਜੀਸੀਏ (DGCA) ਨੇ ਕੋ-ਪਾਇਲਟ ਦੇ ਇਨਪੁਟ ਨੂੰ ਨਜ਼ਰਅੰਦਾਜ਼ ਕਰਨ 'ਤੇ ਇਹ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਸਪਾਈਸਜੈੱਟ ਦੇ ਪਾਇਲਟ ਲਾਇਸੈਂਸ ਨੂੰ ਛੇ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਈ ਦੇ ਮਹੀਨੇ ਸਪਾਈਸਜੈੱਟ ਦੇ ਬੋਇੰਗ ਬੀ737 ਏਅਰਕ੍ਰਾਫਟ SG-945, ਜਿਸ ਨੇ ਐਤਵਾਰ ਨੂੰ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ ਭਰੀ ਸੀ, ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਫਲਾਈਟ 'ਚ 12 ਯਾਤਰੀਆਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 15 ਲੋਕ ਜ਼ਖਮੀ ਹੋ ਗਏ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ (Directorate General of Civil Aviation) ਨੇ ਜਾਂਚ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ਕਿ ਦੁਰਘਟਨਾ ਦੇ ਨਤੀਜੇ ਵਜੋਂ ਬਦਕਿਸਮਤੀ ਨਾਲ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ।