ਬੈਂਗਲੁਰੂ: ਬੈਂਗਲੁਰੂ ਤੋਂ ਦਿੱਲੀ ਸੈਕਟਰ ਲਈ GoFirst ਫਲਾਈਟ G8-116 ਜੋ ਕਿ 9 ਜਨਵਰੀ ਨੂੰ ਪੈਕਸ ਕੋਚ ਵਿੱਚ 55 ਯਾਤਰੀਆਂ ਨੂੰ ਛੱਡ ਕੇ ਬੈਂਗਲੁਰੂ ਹਵਾਈ ਅੱਡੇ ਤੋਂ ਰਵਾਨਾ ਹੋ ਰਹੀ ਸੀ। ਇਸ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ GoFirst ਏਅਰਲਾਈਨ ਦੇ ਜਵਾਬਦੇਹ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ 'ਚ ਡੀਜੀਸੀਏ ਨੇ ਪੁੱਛਿਆ ਸੀ ਕਿ ਉਸ ਦੇ ਖ਼ਿਲਾਫ਼ ਇਨਫੋਰਸਮੈਂਟ ਐਕਸ਼ਨ ਕਿਉਂ ਨਾ ਲਿਆ ਜਾਵੇ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਕਿਹਾ ਕਿ GoFirst ਨੇ 25 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਅਤੇ ਇਸ ਦੀ ਜਾਂਚ ਕੀਤੀ ਗਈ। GoFirst ਦੁਆਰਾ ਦਿੱਤੇ ਗਏ ਜਵਾਬ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਵਿੱਚ ਯਾਤਰੀਆਂ ਦੇ ਸਵਾਰ ਹੋਣ ਨੂੰ ਲੈ ਕੇ ਟਰਮੀਨਲ ਕੋਆਰਡੀਨੇਟਰ (TC), ਕਮਰਸ਼ੀਅਲ ਸਟਾਫ਼ ਅਤੇ ਚਾਲਕ ਦਲ ਵਿਚਕਾਰ ਗਲਤ ਸੰਚਾਰ, ਤਾਲਮੇਲ ਸੀ।
ਡੀਜੀਸੀਏ ਨੇ ਕਿਹਾ ਕਿ ਏਅਰਲਾਈਨ ਗਰਾਊਂਡ ਹੈਂਡਲਿੰਗ, ਲੋਡ ਅਤੇ ਟ੍ਰਿਮ ਸ਼ੀਟ ਦੀ ਤਿਆਰੀ, ਫਲਾਈਟ ਡਿਸਪੈਚ ਅਤੇ ਯਾਤਰੀ/ਕਾਰਗੋ ਹੈਂਡਲਿੰਗ ਲਈ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਅਤੇ ਇਸ ਲਈ ਏਅਰਲਾਈਨ ਕੰਪਨੀ 'ਤੇ 10 ਲੱਖ ਰੁਪਏ ਦੇ ਜੁਰਮਾਨੇ ਦੇ ਰੂਪ ਵਿੱਚ ਲਾਗੂ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ GoFirst ਨੇ ਬੈਂਗਲੁਰੂ ਏਅਰਪੋਰਟ 'ਤੇ ਯਾਤਰੀਆਂ ਨੂੰ ਲਏ ਬਿਨ੍ਹਾਂ ਉਡਾਣ ਭਰਨ ਲਈ ਯਾਤਰੀਆਂ ਤੋਂ ਮੁਆਫੀ ਵੀ ਮੰਗੀ ਸੀ। GoFirst ਨੇ ਕਿਹਾ ਸੀ ਕਿ ਫਲਾਈਟ ਤੋਂ ਪਹਿਲਾਂ ਯਾਤਰੀਆਂ ਦੀ ਚੈਕਿੰਗ ਦੌਰਾਨ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਏਅਰਲਾਈਨ ਕੰਪਨੀ ਨੇ ਘਟਨਾ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਆਪਣੇ ਰੋਸਟਰ ਤੋਂ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਇਹ ਵੀ ਪੜੋ:-Austerity Measures In Pakistan: ਪਾਕਿਸਤਾਨ ਬਣਿਆ 'ਕੰਗਾਲ', ਉੱਪਰ ਤੋਂ ਹੇਠਾਂ ਤੱਕ ਹਰ ਕਿਸੇ ਦੀ ਤਨਖਾਹ ਕੱਟੀ