ਪੰਜਾਬ

punjab

ETV Bharat / bharat

ਵਿਦੇਸ਼ ਜਾਣ ਵਾਲਿਆਂ ਨੂੰ ਝਟਕਾ! - ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੰਤਰਰਾਸ਼ਟਰੀ ਕਮਰਸ਼ਿਅਲ ਉਡਾਣਾਂ ਦੇ ਸੰਚਾਲਨ 'ਤੇ ਰੋਕ ਨੂੰ 31 ਜੁਲਾਈ 2021 ਤੱਕ ਇਕ ਮਹੀਨੇ ਲਈ ਵਧਾ ਦਿੱਤਾ ਹੈ।

ਵਿਦੇਸ਼ ਜਾਣ ਵਾਲਿਆਂ ਨੂੰ ਝਟਕਾ
ਵਿਦੇਸ਼ ਜਾਣ ਵਾਲਿਆਂ ਨੂੰ ਝਟਕਾ

By

Published : Jun 30, 2021, 3:55 PM IST

ਨਵੀਂ ਦਿੱਲੀ: ਭਾਰਤ ਨੇ ਅੰਤਰਰਾਸ਼ਟਰੀ ਵਪਾਰਕ ਉਡਾਣ ਦੇ ਕੰਮਕਾਜ 'ਤੇ ਰੋਕ ਨੂੰ ਜੁਲਾਈ 31, 2021 ਤੱਕ ਵਧਾ ਦਿੱਤਾ ਹੈ। ਬੁੱਧਵਾਰ ਨੂੰ ਜਾਰੀ ਇਕ ਸਰਕੂਲਰ ਵਿੱਚ, ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਹੈ ਕਿ ਭਾਰਤ ਤੋਂ ਅਤੇ ਭਾਰਤ ਲਈ ਅੰਤਰ ਰਾਸ਼ਟਰੀ ਵਪਾਰਕ ਯਾਤਰੀ ਸੇਵਾਵਾਂ 'ਤੇ ਬੈਨ 1 ਮਹੀਨੇ ਲਈ ਵਧਾ ਦਿੱਤਾ ਗਿਆ ਹੈ।

ਸਰਕੂਲਰ 'ਚ ਕਿਹਾ ਗਿਆ ਹੈ, “ਮਿਤੀ 26-06-2020 ਦੇ ਸਰਕੂਲਰ 'ਚ ਅੰਸ਼ਕ ਰੂਪ ਵਿੱਚ ਸੋਧ ਕਰਕੇ, ਯੋਗ ਅਧਿਕਾਰੀ ਨੇ ਉਪਰੋਕਤ ਵਿਸ਼ੇ ਉੱਤੇ ਜਾਰੀ ਕੀਤੇ ਸਰਕੂਲਰ ਦੀ ਵੈਧਤਾ ਨੂੰ ਭਾਰਤ ਤੋਂ ਅਤੇ ਭਾਰਤ ਲਈ ਅੰਤਰਰਾਸ਼ਟਰੀ ਵਪਾਰਕ ਯਾਤਰੀ ਸੇਵਾਵਾਂ ਨੂੰ 31 ਜੁਲਾਈ, 2021 ਦੇ 23:59 ਵਜੇ ਤੱਕ ਵਧਾ ਦਿੱਤਾ ਹੈ।“

ਸਰਕੁਲਰ ਨੇ ਸਪੱਸ਼ਟ ਕੀਤਾ ਕਿ ਇਹ ਪਾਬੰਦੀ ਅੰਤਰਰਾਸ਼ਟਰੀ ਆਲ-ਕਾਰਗੋ ਆਪ੍ਰੇਸ਼ਨਾਂ ਅਤੇ ਵਿਸ਼ੇਸ਼ ਤੌਰ 'ਤੇ ਡੀਜੀਸੀਏ ਦੁਆਰਾ ਮਨਜ਼ੂਰ ਕੀਤੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਯੋਗ ਅਥਾਰਟੀ ਦੁਆਰਾ ਕੇਸ ਦੇ ਅਧਾਰ 'ਤੇ ਚੁਣੇ ਹੋਏ ਰੂਟਾਂ ਉੱਤੇ ਅੰਤਰਰਾਸ਼ਟਰੀ ਤਹਿ ਕੀਤੀਆਂ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀਆਂ ਉਪਚੋਣਾਂ ਦੇ ਪ੍ਰਚਾਰ ‘ਚ PM ਮੋਦੀ ਦੀ ਤਸਵੀਰ ਨੇ ਪਾਇਆ ਪੁਆੜਾ

ਡੀਜੀਸੀਏ ਵੱਲੋਂ 28 ਮਈ, 2021 ਨੂੰ ਜਾਰੀ ਕੀਤੇ ਗਏ ਇਕ ਸਰਕੂਲਰ ਵਿੱਚ, ਮੁਅੱਤਲੀ 30 ਜੂਨ, 2021 ਤੱਕ ਵਧਾਈ ਗਈ ਸੀ।

ਮੁਅੱਤਲੀ ਵਧਾਉਣ ਦਾ ਫੈਸਲਾ ਉਦੋਂ ਆਇਆ ਜਦੋਂ ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ, ਹਾਲਾਂਕਿ ਪਿਛਲੇ ਕਈ ਹਫਤਿਆਂ ਵਿੱਚ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲੀ ਹੈ। ਕੋਵਿਡ -19 ਮਹਾਂਮਾਰੀ ਦੇ ਕਾਰਨ ਮਾਰਚ 2020 ਤੋਂ ਦੇਸ਼ ਵਿੱਚ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਮੁਅੱਤਲ ਹਨ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਦੇ ਤਹਿਤ ਮਈ 2020 ਤੋਂ ਅਤੇ ਜੁਲਾਈ 2020 ਤੋਂ ਚੋਣਵੇਂ ਦੇਸ਼ਾਂ ਨਾਲ ਦੁਵੱਲੇ "ਏਅਰ ਬੱਬਲ" ਪ੍ਰਬੰਧਾਂ ਅਧੀਨ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ।

ਸਰਕਾਰ ਨੇ ਅਮਰੀਕਾ, ਯੂਏਈ, ਕੀਨੀਆ, ਭੂਟਾਨ ਅਤੇ ਫਰਾਂਸ ਸਮੇਤ 27 ਤੋਂ ਵੱਧ ਦੇਸ਼ਾਂ ਨਾਲ ਏਅਰ ਬੱਬਲ ਸਮਝੌਤਾ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਕ ਏਅਰ ਬੱਬਲ ਸਮਝੌਤੇ ਦੇ ਤਹਿਤ, ਉਨ੍ਹਾਂ ਦੀਆਂ ਏਅਰ ਲਾਈਨਾਂ ਦੁਆਰਾ ਮੁਲਕਾਂ ਵਿਚਕਾਰ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ।

ABOUT THE AUTHOR

...view details