ਹੈਦਰਾਬਾਦ: ਅੱਜ ਦੇਵਸ਼ਯਨੀ ਏਕਾਦਸ਼ੀ ਹੈ, ਅੱਜ ਤੋਂ ਚਤੁਰਮਾਸ ਦੀ ਸ਼ੁਰੂਆਤ ਹੋ ਜਾਂਦੀ ਹੈ। ਚਤੁਰਮਾਸ ਨੂੰ ਮੀਂਹ ਦੇ ਮਹੀਨੇ ਵਜੋਂ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸ ਨੂੰ ਤਪਸਿਆ ਦਾ ਮੌਸਮ ਵੀ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਮਾਸ ਤੋਂ ਭਗਵਾਨ ਵਿਸ਼ਨੂੰ ਗਹਿਰੀ ਨੀਂਦ 'ਚ ਚਲੇ ਜਾਂਦੇ ਹਨ ਤੇ ਚਾਰ ਮਹੀਨੇ ਬਾਅਦ ਦੇਵੋਤੱਥਾਨ ਏਕਾਦਸ਼ੀ ਦੇ ਦਿਨ ਨੀਂਦ ਤੋਂ ਜਾਗਦੇ ਹਨ।
ਧਾਰਮਿਕ ਪੁਰਾਣਾਂ ਦੇ ਮੁਤਾਬਕ ਭਗਵਾਨ ਵਿਸ਼ਨੂੰ ਦੇ ਸੌਂਣ ਪਿੱਛੇ ਰਹੱਸ ਹੈ। ਇਸ ਦੇ ਪਿਛੇ ਹੜ੍ਹ ਵੱਡਾ ਕਾਰਨ ਹੁੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਚਤੁਰਮਾਸ 'ਚ ਭਗਵਾਨ ਵਿਸ਼ਨੂੰ ਚਾਰ ਮਹੀਨੇ ਸੌਂਦੇ ਹਨ । ਇਸ ਦੌਰਾਨ ਪੂਰੀ ਦੁਨੀਆ ਪਾਣੀ ਵਿੱਚ ਡੂੱਬ ਜਾਂਦੀ ਹੈ। ਇਹ ਸਮਾਂ ਸਲਾਨਾ ਤਬਾਹੀ ਦਾ ਸਮਾਂ ਹੁੰਦਾ ਹੈ। ਜਦੋਂ ਦੁਨੀਆ ਖ਼ੁਦ ਨੂੰ ਨਵੇਂ ਸਿਰੇ ਤੋਂ ਤਿਆਰ ਕਰਦੀ ਹੈ ਤਾਂ ਇਹ ਤਬਾਹੀ ਸਾਲ ਦੇ ਦੂਜੇ ਹਿੱਸੇ ਯਾਨੀ ਕਿ ਜੁਲਾਈ ਤੋਂ ਦਸੰਬਰ ਤੱਕ ਰਹਿੰਦੀ ਹੈ। ਇਸ ਵੇਲੇ ਸਰੂਯ ਦੱਖਣ ਵੱਲ ਚਲਾ ਜਾਂਦਾ ਹੈ। ਇਸ ਸਮੇਂ ਸੂਰਯ ਕਰਕ ਰਾਸ਼ੀ ਵਿੱਚ ਦਾਖਲ ਹੁੰਦਾ ਹੈ। ਕਰਕ ਰਾਸ਼ੀ ਦਾ ਨਿਸ਼ਾਨ ਕੇਕੜਾ ਹੁੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਕੇਕੜਾ ਸੂਰਜ ਦੀ ਰੌਸ਼ਨੀ ਨੂੰ ਖਾ ਜਾਂਦਾ ਹੈ, ਜਿਸ ਕਾਰਨ ਦਿਨ ਛੋਟੇ ਹੋਣ ਲੱਗ ਪੈਂਦੇ ਹਨ।
ਪੁਰਾਣਕ ਕਥਾਵਾਂ ਦੇ ਮੁਤਾਬਕ, ਇਸ ਦੌਰਾਨ ਦੁਨੀਆ 'ਚ ਹਨੇਰਾ ਤੇ ਉਦਾਸੀ ਛਾ ਜਾਂਦਾ ਹੈ। ਇਸ ਤਬਾਹੀ ਨੂੰ ਸਾਂਭਣ ਵਿੱਚ ਭਗਵਾਨ ਵਿਸ਼ਨੂੰ ਥੱਕ ਜਾਂਦੇ ਹਨ ਤੇ ਆਰਾਮ ਕਰਨ ਲਈ ਚਾਰ ਮਹੀਨੇ ਦੀ ਡੂੰਘੀ ਨੀਂਦ ਵਿੱਚ ਚੱਲੇ ਜਾਂਦੇ ਹਨ। ਇਸ ਦੌਰਾਨ ਭਗਵਾਨ ਆਪਣਾ ਸਾਰਾ ਕੰਮ ਆਪਣੇ ਹੋਰਨਾਂ ਅਵਤਾਰਾਂ ਨੂੰ ਸੌਂਪ ਕੇ ਆਰਾਮ ਕਰਨ ਜਾਂਦੇ ਹਨ।