ਪਟਨਾ:ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਵਿਖੇ ਜਲੰਧਰ ਤੋਂ ਆਏ ਸ਼ਰਧਾਲੂ ਡਾ. ਗੁਰਵਿੰਦਰ ਸਿੰਘ ਸਮਰਾ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹੀਰੇ ਦਾ ਹਾਰ ਭੇਟ ਕੀਤਾ (Devotee Offered Diamond Necklace to Guru Gobind Singh) । ਗੁਰਵਿੰਦਰ ਸਿੰਘ ਸਮਰਾ ਜਲੰਧਰ ਦੇ ਕਰਤਾਰਪੁਰ ਤੋਂ ਆਏ ਸਨ। ਦਸਮੇਸ਼ ਪਿਤਾ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਹੀਰਿਆਂ-ਮੋਤੀਆਂ ਨਾਲ ਜੜਿਆ ਹਾਰ ਉਨ੍ਹਾਂ ਦੇ ਚਰਨਾਂ ਵਿਚ ਭੇਟ ਕੀਤਾ। ਇਸ ਹਾਰ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼
ਹਾਰ ਭੇਂਟ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਰਵੰਸ਼ ਦਾਨ ਦਸਮੇਸ਼ ਪਿਤਾ ਨੇ ਸਿੱਖੀ ਨੂੰ ਬਚਾਉਣ ਲਈ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦੀ ਕੁਰਬਾਨੀ ਤੋਂ ਬਾਅਦ ਅੱਜ ਅਸੀਂ ਸਾਰੇ ਸੁਰੱਖਿਅਤ ਹਾਂ। ਅਜਿਹੇ ਸਰਵੰਸ਼ ਦਾਨੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾ ਪ੍ਰਗਟ ਕਰਦੇ ਹੋਏ ਮੈਂ ਉਨ੍ਹਾਂ ਨੂੰ ਹੀਰੇ ਦਾ ਹਾਰ ਭੇਟ ਕਰਦਾ ਹਾਂ। ਇਸ ਤੋਂ ਪਹਿਲਾਂ ਵੀ ਗੁਰਵਿੰਦਰ ਸਿੰਘ ਸਮਰਾ ਗੁਰੂ ਮਹਾਰਾਜ ਨੂੰ ਕਰੋੜਾਂ ਦੀ ਕੀਮਤ ਦਾ ਹੀਰਾ ਜੜਿਆ ਇੱਕ ਤਾਜ ਭੇਟ ਕਰ ਚੁੱਕੇ ਹਨ।