ਚੰਡੀਗੜ੍ਹ:ਤਿਰੁਮਾਲਾ ਦੇ ਪ੍ਰਾਚੀਨ ਪਹਾੜੀ ਅਸਥਾਨ 'ਤੇ ਭਗਵਾਨ ਵੈਂਕਟੇਸ਼ਵਰ ਦੇ ਦੇਵਤੇ ਦੀਆਂ ਹਥੇਲੀਆਂ ਨੂੰ ਸਜਾਉਣ ਲਈ ਰਤਨ ਜੜੇ ਸੋਨੇ-ਹੀਰੇ ਦੇ ਦਸਤਾਨੇ ਦੀ ਇੱਕ ਸ਼ਾਹੀ ਭੇਟ ਸ਼ੁੱਕਰਵਾਰ ਨੂੰ ਇੱਕ ਸ਼ਰਧਾਲੂ ਦੁਆਰਾ ਦਾਨ ਦਿੱਤੀ ਗਈ। ਸ਼ਰਧਾਲੂ ਵੱਲੋਂ ਇਹ ਦਾਨ ਆਪਣੀ ਸੁੱਖਣਾ ਦੀ ਪੂਰਤੀ ਵਜੋਂ ਕੀਤੀ ਗਈ ਹੈ।
ਦੱਸ ਦਈਏ ਕਿ ਗਹਿਣਿਆਂ ਦਾ ਭਾਰ ਲਗਭਗ 5.3 ਕਿਲੋ ਸੀ ਅਤੇ ਇਸਦੀ ਕੀਮਤ ਲਗਭਗ 3 ਕਰੋੜ ਰੁਪਏ ਹੈ। ਇਨ੍ਹਾਂ ਗਹਿਣਿਆਂ ਦੀ ਚਰਚਾਵਾਂ ਹਰ ਪਾਸੇ ਹੋ ਰਹੀਆਂ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਹਿਰ ਦੇ ਇੱਕ ਸੁਨਿਆਰੇ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ 'ਵਰਦਾ-ਕਟੀ ਹਸਤ' ਦੀ ਜੋੜੀ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਨੂੰ ਦਾਨ ਕੀਤੇ ਗਏ ਹਨ। ਮੰਦਿਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮੰਦਰ ਧੰਨ ਨਾਲ ਭਰਪੂਰ ਮੰਦਿਰ ਹੈ।
ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 5.3 ਕਿਲੋਗ੍ਰਾਮ ਵਜ਼ਨ ਅਤੇ 3 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਦੇ ਗਹਿਣੇ ਦੋ ਹਜ਼ਾਰ ਸਾਲ ਪੁਰਾਣੇ ਪਹਾੜੀ ਅਸਥਾਨ ਦੇ ਅੰਦਰਲੇ ਪਾਵਨ ਅਸਥਾਨ 'ਤੇ ਭਗਵਾਨ ਵੈਂਕਟੇਸ਼ਵਰ ਦੇ ਮੁੱਖ ਦੇਵਤੇ ਨੂੰ ਸੁਸ਼ੋਭਿਤ ਕਰਨਗੇ। ਸ਼ਰਧਾਲੂ ਵੱਲੋਂ ਇਹ ਦਾਨ ਆਪਣੀ ਸੁੱਖਣਾ ਦੀ ਪੂਰਤੀ ਵਜੋਂ ਕੀਤੀ ਗਈ ਹੈ।
ਇਹ ਵੀ ਪੜੋ:PM ਮੋਦੀ ਯੂਪੀ ਦੇ ਬਲਰਾਮਪੁਰ ’ਚ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਦਾ ਕਰਨਗੇ ਉਦਘਾਟਨ