ਸੋਨੀਪਤ: ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ 4 ਮਈ ਨੂੰ ਸੋਨੀਪਤ ਦੇ ਪਹਿਲਵਾਨ ਸਾਗਰ ਦੀ ਹੱਤਿਆ ਹੋ ਗਈ। ਇਸ ਹੱਤਿਆਕਾਂਡ ਵਿੱਚ ਅੰਤਰਰਾਸ਼ਟਰ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂਅ ਮੁੱਖ ਮੁਲਜ਼ਮ ਦੇ ਰੂਪ ਵਿੱਚ ਸਾਹਮਣੇ ਆਇਆ। ਕਰੀਬ 18 ਦਿਨ ਦੀ ਕੜੀ ਮੁਸ਼ਕਤ ਦੇ ਬਾਅਦ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪਹਿਲਵਾਨ ਸਾਗਰ ਦੇ ਮੈਂਬਰ ਅਜੇ ਵੀ ਗਹਿਰ ਸਦਮੇ ਵਿੱਚ ਹਨ।
ਸੁਸ਼ੀਲ ਕੁਮਾਰ ਦੀ ਗ੍ਰਿਫ਼ਤਾਰੀ ਦੇ ਬਾਅਦ ਈਟੀਵੀ ਭਾਰਤ ਨੇ ਸਾਗਰ ਪਹਿਲਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਸਾਗਰ ਪਹਿਲਵਾਨ ਦੀ ਮਾਤਾ ਨੇ ਸੁਸ਼ੀਲ ਕੁਮਾਰ ਦੀ ਫ਼ਾਸੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਰਾ ਛਤਰਸਾਲ ਸਟੇਡਿਅਮ ਤੋਂ ਦੂਰ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਦੇ ਸਾਰੇ ਮੈਡਲ ਵੀ ਸਰਕਾਰ ਨੂੰ ਵਾਪਸ ਲੈ ਲੈਣੇ ਚਾਹੀਦੇ ਹਨ।
ਇਹ ਵੀ ਪੜ੍ਹੋ:ਵਿਧਾਇਕਾਂ ਅਤੇ ਸਾਂਸਦਾਂ 'ਤੇ ਈਡੀ ਤੇ ਸੀਬੀਆਈ ਦੇ ਕਿੰਨੇ ਕੇਸ ਬਕਾਇਆ, ਬਿਓਰਾ ਦੇਵੇ ਕੇਂਦਰ ਸਰਕਾਰ: ਹਾਈ ਕੋਰਟ