ਨਵੀਂ ਦਿੱਲੀ:ਦੇਸ਼ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਲਗਾਤਾਰ ਮਾਨਸੂਨ ਦੀ ਬਰਸਾਤ ਵੱਖ ਵੱਖ ਸ਼ਹਿਰਾਂ ਵਿੱਚ ਹੋ ਰਹੀ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੀ ਨਜ਼ਰ ਆ ਰਿਹਾ ਹੈ। ਜਿੱਥੇ ਹਲਕੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਉਥੇ ਹੀ ਗੱਲ ਕੀਤੀ ਜਾਵੇ ਰਾਜਧਾਨੀ ਦਿੱਲੀ ਦੀ ਤਾਂ ਦਿੱਲੀ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਵੀਰਵਾਰ ਸਵੇਰੇ 7 ਵਜੇ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ ਹੈ। ਦਿੱਲੀ NCR ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਦਰੱਖਤ ਅਤੇ ਪੌਦੇ ਵੀ ਮੀਂਹ ਦੀਆਂ ਬੂੰਦਾਂ ਵਿੱਚ ਲਹਿਰਾਉਣ ਲੱਗ ਪਏ ਹਨ। ਅੱਜ ਸਵੇਰ ਤੋਂ ਹੀ ਤੁਗਲਕਾਬਾਦ, ਕਾਲਕਾਜੀ, ਬਦਰਪੁਰ, ਸੰਗਮ ਵਿਹਾਰ, ਸਰਿਤਾ ਵਿਹਾਰ, ਸਰਾਏ ਕਾਲੇ ਖਾਂ, ਲਾਜਪਤ ਨਗਰ, ਮੂਲਚੰਦ, ਅਮਰ ਕਲੋਨੀ ਆਦਿ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਕਈ ਥਾਵਾਂ 'ਤੇ ਹਨੇਰਾ ਸੀ: ਵਿਭਾਗ ਮੁਤਾਬਕ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਰਿਹਾ। ਇਹ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਅਤੇ ਘੱਟੋ-ਘੱਟ ਤਾਪਮਾਨ 27.1 ਡਿਗਰੀ ਰਿਹਾ। ਇਹ ਵੀ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਹਵਾ ਵਿੱਚ ਨਮੀ ਦਾ ਪੱਧਰ 60 ਤੋਂ 89 ਫੀਸਦੀ ਤੱਕ ਸੀ। ਦੁਪਹਿਰ 2:30 ਵਜੇ ਦੇ ਕਰੀਬ ਗੂੜ੍ਹੇ ਸੰਘਣੇ ਬੱਦਲ ਛਾ ਗਏ। ਕਈ ਥਾਵਾਂ 'ਤੇ ਇੰਨਾ ਹਨੇਰਾ ਸੀ ਕਿ ਦੁਪਹਿਰ ਤਿੰਨ ਵਜੇ ਲੋਕਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ। ਇਸ ਤੋਂ ਬਾਅਦ ਕਈ ਇਲਾਕਿਆਂ 'ਚ ਭਾਰੀ ਮੀਂਹ ਸ਼ੁਰੂ ਹੋ ਗਿਆ। ਕਰੀਬ 15 ਤੋਂ 20 ਮਿੰਟ ਤੱਕ ਜ਼ੋਰਦਾਰ ਮੀਂਹ ਪਿਆ। ਜਦਕਿ ਕੁਝ ਇਲਾਕਿਆਂ 'ਚ ਬੱਦਲ ਛਾਏ ਰਹੇ ਪਰ ਮੀਂਹ ਨਹੀਂ ਪਿਆ।