ਨਵੀਂ ਦਿੱਲੀ: ਕੋਰੋਨਾ ਦੀ ਰਫ਼ਤਾਰ ਤੇਜ਼ੀ ਨਾਲ ਹੋਲੀ ਹੋ ਰਹੀ ਹੈ, ਹਰ ਰੋਜ਼ ਸਾਹਮਣੇ ਆਉਣ ਵਾਲੇ ਨਵੇਂ ਅੰਕੜੇ ਹੁਣ 85 ਤੱਕ ਪਹੁੰਚ ਗਏ ਹਨ। ਕੋਰੋਨਾ ਦੀ ਰਫ਼ਤਾਰ ਘੱਟ ਹੁੰਦੇ ਦੇਖ ਦਿੱਲੀ ਸਰਕਾਰ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਸਰਕਾਰ ਨੇ ਸੋਮਵਾਰ ਤੋਂ ਜਿਮ ਅਤੇ ਬੈਂਕੁਵੇਟ ਹਾਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜੋ: Agricultural Laws: 2024 ਤਕ ਵੀ ਜਾ ਸਕਦਾ ਹੈ ਸਾਡਾ ਸੰਘਰਸ਼: ਕਿਸਾਨ ਆਗੂ
ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਲਾਜ਼ਮੀ
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਤੋਂ ਜਿਮ ਅਤੇ ਯੋਗਾ ਸੰਸਥਾਵਾਂ 50 ਫੀਸਦ ਸਮਰੱਥਾ ਨਾਲ ਕੰਮ ਕਰ ਸਕਣਗੀਆਂ। ਉਧੇ ਹੀ ਵਿਆਹ ਦੇ ਸਮਾਰੋਹ ਦਾ ਆਯੋਜਨ ਬੈਨਕੁਏਟ ਹਾਲ, ਮੈਰਿਜ ਹਾਲ ਜਾਂ ਹੋਟਲ ਵਿੱਚ ਵੱਧ ਤੋਂ ਵੱਧ 50 ਵਿਅਕਤੀਆਂ ਦੀ ਹਾਜ਼ਰੀ ਵਿੱਚ ਕੀਤਾ ਜਾ ਸਕਦਾ ਹੈ, ਹਾਲਾਂਕਿ ਇਨ੍ਹਾਂ ਦੋਵਾਂ ਥਾਵਾਂ 'ਤੇ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
20 ਲੋਕ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਸਕਦੇ ਹਨ
ਉਥੇ ਹੀ ਅੰਤਮ ਸੰਸਕਾਰ ਵੇਲੇ ਫਿਲਹਾਲ 20 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਰੈਸਟੋਰੈਂਟਾਂ ਦੀ ਸਮਾਂ ਸੀਮਾ ਰਾਤ 10 ਵਜੇ ਤੱਕ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤਕ ਬਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਹਰ ਜ਼ੋਨ ਵਿੱਚ ਇੱਕ ਹਫਤਾਵਾਰੀ ਬਾਜ਼ਾਰ ਲਈ ਆਗਿਆ
ਇਹ ਧਿਆਨ ਦੇਣ ਯੋਗ ਹੈ ਕਿ ਲਗਾਤਾਰ ਪਿਛਲੇ 2 ਹਫਤਿਆਂ ਤੋਂ ਇੱਕ ਅਜ਼ਮਾਇਸ਼ ਦੇ ਅਧਾਰ 'ਤੇ ਖੁੱਲ੍ਹਣ ਵਾਲੀਆਂ ਬਾਜ਼ਾਰਾਂ ਅਤੇ ਮਾਲਾਂ ਦੀ ਅੰਤਮ ਤਾਰੀਖ ਨੂੰ ਇੱਕ ਹਫ਼ਤੇ ਲਈ ਫਿਰ ਵਧਾ ਦਿੱਤਾ ਗਿਆ ਹੈ। ਸਾਰੀਆਂ ਮਾਰਕੀਟ, ਮਾਰਕੀਟ ਕੰਪਲੈਕਸ ਅਤੇ ਮਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪਿਛਲੇ ਹਫ਼ਤੇ ਦੀ ਤਰ੍ਹਾਂ ਹਫਤਾਵਾਰੀ ਬਾਜ਼ਾਰਾਂ ਨੂੰ ਵੀ ਪ੍ਰਤੀ ਐਮਸੀਡੀ ਜ਼ੋਨ, ਪ੍ਰਤੀ ਮਾਰਕੀਟ ਦੇ ਅਧਾਰ ’ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।