ਨਵੀਂ ਦਿੱਲੀ: ਦਿੱਲੀ ਸਿੱਖ ਦੰਗਿਆਂ (Delhi Sikh Riots) ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਧੀਕ ਸੈਸ਼ਨ ਜੱਜ ਐਨ.ਕੇ.ਨਾਗਪਾਲ ਨੇ ਕਾਂਗਰਸੀ ਆਗੂ ਸੱਜਨ ਕੁਮਾਰ ਵਿਰੁੱਧ ਦੋਸ਼ ਤੈਅ ਕਰ ਦਿੱਤੇ (Special CBI Court framed charge against Sajjan Kumar) ਹਨ ਤੇ ਦੋਸ਼ ਤੈਅ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਕੇਸ ਵਿੱਚ ਸਿੱਖ ਦੰਗਾ ਪੀੜਤਾਂ ਨੂੰ 37 ਸਾਲਾਂ ਬਾਅਦ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ। ਸੱਜਨ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਜਾਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖਾਂ ਨੂੰ ਇਸ ਮਾਮਲੇ ਵਿੱਚ 37 ਸਾਲਾਂ ਬਾਅਦ ਇਨਸਾਫ (Getting justice after 37 years) ਮਿਲਣ ਜਾ ਰਿਹਾ ਹੈ ਤੇ ਇਹ ਵੀ ਤਾਂ ਹੀ ਹੋ ਸਕਿਆ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2015 ਵਿੱਚ ਸਿੱਟ ਬਣਾਈ ਗਈ, ਨਹੀਂ ਤਾਂ 1991 ਤੱਕ ਤਾਂ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਨਹੀਂ ਸੀ ਕੀਤੀ ਗਈ।
ਰਾਜ ਨਗਰ ’ਚ ਪਿਉ ਪੁੱਤ ਨੂੰ ਜਿੰਦਾ ਸਾੜਨ ਦੇ ਕੇਸ ’ਚ ਫਸਿਆ ਸੱਜਨ ਕੁਮਾਰ
ਜਿਕਰਯੋਗ ਹੈ ਕਿ 1984 ਵਿੱਚ ਸਰਸਵਤੀ ਵਿਹਾਰ 1984 ਨਸਲਕੁਸੀ (1984 Genocide) ਦੌਰਾਨ ਪੱਛਮੀ ਦਿੱਲੀ ਦੇ ਰਾਜ ਨਗਰ ਵਿੱਚ ਜਸਵੰਤ ਸਿੰਘ ਤੇ ਉਨ੍ਹਾਂ ਦੇ ਬੇਟੇ ਤਰਨਦੀਪ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਸੀਬੀਆਈ ਅਦਾਲਤ ਨੇ ਕਿਹਾ ਹੈ ਕਿ ਇਹ ਇੱਕ ਭੀੜ ਨੇ ਕੀਤਾ ਸੀ ਤੇ ਇਸ ਦੀ ਅਗਵਾਈ ਸੱਜਨ ਕੁਮਾਰ ਕਰ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਹੀ ਐਫਆਈਆਰ ਦਰਜ ਕੀਤੀ ਗਈ ਸੀ। ਇਹ ਐਫਆਈਆਰ ਕਤਲ ਦੀ ਧਾਰਾ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਤੇ ਟੀਮ ਨੇ ਸੱਜਨ ਕੁਮਾਰ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਸੀ ਤੇ ਹੁਣ ਦੋਸ਼ ਤੈਅ ਹੋ ਗਏ ਹਨ।
ਅਦਾਲਤ ਨੇ ਕਿਹਾ ਇੰਦਰਾ ਗਾਂਧੀ ਦੇ ਕਤਲ ਕਾਰਨ ਹੋਏ ਦੰਗੇ