ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਖਤਮ ਬੇਸ਼ੱਕ ਹੋ ਗਈਆਂ ਹਨ, ਲੇਕਿਨ ਸਿੱਖ ਰਾਜਨੀਤੀ ਦੇ ਹਲਕਿਆਂ ਵਿੱਚ ਹੁਣ ਵੀ ਕਮੇਟੀ ਦੀ ਅਗਲੀ ਚੋਣਾਂ ਨੂੰ ਲੈ ਕੇ ਚਰਚਾਵਾਂ ਤੇਜ ਹਨ। ਆਉਣ ਵਾਲੇ ਦਿਨਾਂ ਵਿੱਚ ਕਮੇਟੀ ਵਿੱਚ ਕੋ-ਆਪਟ ਹੋਣ ਵਾਲੇ 2 ਮੈਬਰਾਂ ਲਈ ਕੁਲ 6 ਉਮੀਦਵਾਰਾਂ ਨੇ ਨਾਮਜਗੀਆਂ ਭਰੀਆਂ ਹਨ। ਚਰਚਾ ਹੈ ਕਿ ਇਸ ਚੋਣ ਵਿੱਚ ਆਖਰੀ ਮੌਕੇ ਉੱਤੇ ਕੁੱਝ ਅਜਿਹਾ ਹੋ ਸਕਦਾ ਹੈ ਜਿਸ ਦੀ ਉਮੀਦ ਨਹੀਂ ਹੈ।
ਬਾਦਲ ਦਲ ਨੂੰ ਦੂਜੇ ਮੈਂਬਰ ਦੇ ਪੈ ਸਕਦੇ ਨੇ ਲਾਲੇ
ਦਰਅਸਲ, ਇਸ ਚੋਣ ਵਿੱਚ ਕਿਸੇ ਵੀ ਮੈਂਬਰ ਨੂੰ ਚੁਣਨ ਲਈ 16 ਵੋਟਾਂ ਦੀ ਜ਼ਰੂਰਤ ਹੈ। ਮੌਜੂਦਾ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੱਥੇ ਚਾਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋਂ ਤਾਂ ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹੈ। ਹੁਣ ਤੱਕ ਸਭ ਠੀਕ ਸੀ ਲੇਕਿਨ ਜਾਗੋ ਪਾਰਟੀ ਨੇ ਵੀ ਆਪਣਾ ਇੱਕ ਉਮੀਦਵਾਰ ਖੜ੍ਹਾ ਕਰਕੇ ਇੱਥੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਬਾਦਲ ਧੜੇ ਦੇ ਕੋਲ ਕੁਲ 28 ( 27 + 1 ) ਮੈਂਬਰ ਹਨ ਤੇ ਦੂਜੇ ਪਾਸੇ ਸਰਨਾ ਦਲ ਦੇ ਕੋਲ 15 (14+1) ਅਤੇ ਜਾਗੋ ਪਾਰਟੀ ਕੋਲ 3 ਮੈਂਬਰ ਹਨ। ਸੀਟਾਂ ਦੇ ਹਿਸਾਬ ਨੂੰ ਵੇਖੀਏ ਤਾਂ ਬਾਦਲ ਦਲ ਆਪਣਾ ਇੱਕ ਮੈਂਬਰ ਬੜੀ ਆਸਾਨੀ ਨਾਲ ਕਮੇਟੀ ਵਿੱਚ ਲਿਆ ਸਕੇਗਾ। ਹਾਲਾਂਕਿ ਦੂੱਜੇ ਮੈਂਬਰ ਲਈ ਨਾਂ ਤੇ ਬਾਦਲ ਦਲ ਕੋਲ ਬਹੁਮਤ ਹੈ ਅਤੇ ਨਾ ਹੀ ਸਰਨਾ ਧੜੇ ਕੋਲ। ਸਰਨਾ ਧੜੇ ਨੂੰ ਇੱਕ ਵੋਟ ਦੀ ਜ਼ਰੂਰਤ ਹੋਵੇਗੀ।
ਸਰਨਾ ਤੇ ਜੀਕੇ ਹੋ ਚੁੱਕੇ ਨੇ ਇਕੱਠੇ