ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਹਰ ਰੋਜ਼ ਲੋਕ ਆਪਣੀ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਹਨ। ਜਿਸ ਵਿੱਚ ਕੁਝ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਹ ਵਾਇਰਲ ਵੀਡੀਓ ਫਾਇਦੇ ਤੋਂ ਜਿਆਦਾ ਨੁਕਸਾਨ ਕਰਵਾ ਦਿੰਦਿਆਂ ਹਨ। ਅਜਿਹੀ ਹੀ ਇੱਕ ਮਾਮਲਾ ਦਿੱਲੀ ਦੇ ਮਾਡਲ ਟਾਉਨ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀ ਨਾਲ ਆਨ ਡਿਉਟੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਲੇਟਫਾਰਮ ਉੱਤੇ ਪਾ ਦਿਤਾ ਜੋ ਕਿ ਵਾਇਰਲ ਹੋ ਗਈ ਅਤੇ ਡੀਸੀਪੀ ਤਾਂ ਤੱਕ ਪਹੁੰਚ ਗਈ।
ਮਾਮਲੇ ਉੱਤੇ ਸਖ਼ਤ ਨੋਟਿਸ ਲੈਂਦਿਆਂ ਡੀਸੀਪੀ ਉਸ਼ਾ ਰੰਗਨਾਨੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਸ਼ਸ਼ੀ ਅਤੇ ਕਾਂਸਟੇਬਲ ਵਿਵੇਕ ਮਾਥੁਰ ਉੱਤਰ-ਪੱਛਮੀ ਜ਼ਿਲ੍ਹੇ ਦੇ ਮਾਡਲ ਟਾਉਨ ਥਾਣੇ ਵਿੱਚ ਤਾਇਨਾਤ ਹਨ। ਕੁਝ ਦਿਨ ਪਹਿਲਾਂ, ਉਸ ਨੇ ਡਿਉਟੀ 'ਤੇ ਰਹਿੰਦਿਆਂ ਦੋ ਵੀਡੀਓ ਬਣਾਈਆਂ ਸਨ। ਇਨ੍ਹਾਂ 'ਚੋਂ ਇਕ ਵੀਡੀਓ ਹਿੰਦੀ ਗਾਣਿਆਂ' ਤੇ ਬਣਾਈ ਗਈ ਸੀ, ਜਦਕਿ ਦੂਜਾ ਹਰਿਆਣਵੀ ਗਾਣੇ 'ਤੇ। ਵੀਡੀਓ ਵਿੱਚ ਸਿਪਾਹੀ ਬਿਨਾਂ ਕਿਸੇ ਮਾਸਕ ਦੇ ਦਿਖਾਈ ਦੇ ਰਿਹਾ ਹੈ। ਕੁਝ ਹੀ ਦਿਨਾਂ ਵਿੱਚ ਇਹ ਦੋਵੇਂ ਵੀਡੀਓ ਵਾਇਰਲ ਹੋ ਗਿਆ। ਜਦੋਂ ਇਹ ਵੀਡੀਓ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਪਹੁੰਚੀ ਤਾਂ ਇਸ ਦੀ ਜਾਣਕਾਰੀ ਜ਼ਿਲ੍ਹੇ ਦੇ ਡੀਸੀਪੀ ਤੱਕ ਵੀ ਪਹੁੰਚ ਗਈ।