ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਕੋਰੋਨਾ ਦੇ ਵੱਧਦੇ ਕੇਸ ਅਤੇ ਮੈਡੀਕਲ ਐਮਰਜੈਂਸੀ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਆਪਣੀ ਰੈਗੂਲਰ ਡਿਊਟੀ ਦੇ ਇਲਾਵਾ ਲਗਾਤਾਰ ਲੋਕਾਂ ਨੂੰ ਬਚਾਉਣ ਅਤੇ ਮਦਦ ਕਰਨ ਵਿਚ ਲੱਗੀ ਹੋਈ ਹੈ।ਇਸੇ ਕੜੀ ਵਿਚ ਕੋਰੋਨਾ ਮਰੀਜ਼ਾਂ ਦੇ ਲਈ ਦਿੱਲੀ ਪੁਲਿਸ ਦੀ ਸਾਈਟ ਉਤੇ ਜੀਵਨ ਰੱਖਿਅਕ ਨਾਮ ਤੋਂ ਪਲਾਜ਼ਮਾ ਡੋਨਰ ਡਾਟਾ ਬੈਂਕ ਲਾਂਚ ਕੀਤਾ ਹੈ।ਇਸ ਦਾ ਮੁੱਖ ਉਦੇਸ਼ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਪਲਾਜ਼ਮਾ ਡੋਨੇਟ ਕਰਨ ਵਾਲਿਆਂ ਨਾਲ ਮਿਲਾਉਣਾ ਹੈ।ਵੈੱਬਸਾਈਟ ਉੱਤੇ ਡੋਨਰ ਅਤੇ ਪ੍ਰਾਪਤ ਕਰਨ ਵਾਲਿਆਂ ਦੇ ਲਈ ਲਿੰਕ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੀ ਵੈੱਬਸਾਈਟ ਉੱਤੇ ਜੀਵਨ ਰੱਖਿਅਕ ਪਲਾਜ਼ਮਾ ਡੋਨਰ ਬੈਂਕ ਦਾ ਲਿੰਕ ਦਿੱਤਾ ਗਿਆ ਹੈ।ਇਸ ਨੂੰ ਖੋਲ੍ਹਣ ਉੱਤੇ ਦੋ ਤਰ੍ਹਾਂ ਦੇ ਆਪਸ਼ਨ ਆਉਂਦੇ ਹਨ ਇੱਕ ਪਲਾਜ਼ਮਾ ਲੈਣ ਵਾਲਿਆਂ ਦਾ ਅਤੇ ਦੂਜਾ ਡੋਨਰ ਦਾ।ਦੋਵੇਂ ਆਪਸ਼ਨ ਵਿਚ ਪਲਾਜ਼ਮਾ ਲੈਣ ਅਤੇ ਦੇਣ ਵਾਲਿਆਂ ਨੂੰ ਪਹਿਲਾਂ ਇੱਕ ਫਾਰਮ ਭਰਨਾ ਹੋਵੇਗਾ।ਜਿਸ ਵਿਚ ਡੋਨਰ ਦੇ ਲਈ ਨਾਮ, ਪਤਾ, ਮੋਬਾਈਲ ਨੰਬਰ ਅਤੇ ਕੋਰੋਨਾ ਤੋਂ ਕਦੋਂ ਠੀਕ ਹੋਇਆ ਸੀ ਆਦਿ ਜਾਣਕਾਰੀ ਦੇਣੀ ਹੋਵੇਗੀ।ਉੱਥੇ ਪਲਾਜ਼ਮਾ ਲੈਣ ਵਾਲਿਆਂ ਨੂੰ ਵੀ ਇੱਕ ਫਾਰਮ ਭਰਨਾ ਹੋਵੇਗਾ। ਜਿਸ ਵਿਚ ਉਨ੍ਹਾਂ ਦੀ ਸਾਰੀ ਜਾਣਕਾਰੀ ਦੇ ਨਾਲ ਨਾਲ ਹਸਪਤਾਲ, ਡਾਕਟਰ ਦੀ ਵੀ ਜਾਣਕਾਰੀ ਦੇਣੀ ਹੋਵੇਗੀ।