ਨਵੀਂ ਦਿੱਲੀ: ਲਾਲ ਕਿਲਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਵਰੂਪ ਨਗਰ ਇਲਾਕਾ ਵਿੱਚੋਂ ਜਸਪ੍ਰੀਤ ਸਿੰਘ ਉਰਫ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਹੈ। 29 ਸਾਲਾ ਦਾ ਜਸਪ੍ਰੀਤ ਸਿੰਘ ਤਲਵਾਰਬਾਜ਼ੀ ਕਰਨ ਵਾਲੇ ਮਨਿੰਦਰ ਸਿੰਘ ਦੇ ਨਾਲ ਲਾਲ ਕਿਲ੍ਹਾ ਗਿਆ ਸੀ। ਉੱਥੇ ਹੀ ਉਹ ਹੱਥ ਵਿੱਚ ਕਿਰਪਾਨ ਲਹਿਰਾਉਂਦੇ ਦੇਖੇ ਗਏ ਸੀ। ਪੁਲਿਸ ਨੇ ਫਿਲਹਾਲ ਉਸ ਤੋਂ ਪੁਛ ਗਿੱਛ ਕਰ ਰਹੀ ਹੈ।
ਲਾਲ ਕਿਲ੍ਹੇ 'ਤੇ ਚੜ੍ਹਣ ਵਾਲਾ ਜਸਪ੍ਰੀਤ ਸਿੰਘ ਆਇਆ ਪੁਲਿਸ ਅੜਿੱਕੇ - ਲਾਲ ਕਿਲ੍ਹਾ ਹਿੰਸਾ
ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਵਰੂਪ ਨਗਰ ਇਲਾਕਾ ਵਿੱਚੋਂ ਜਸਪ੍ਰੀਤ ਸਿੰਘ ਉਰਫ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਹੈ। 29 ਸਾਲਾ ਦਾ ਜਸਪ੍ਰੀਤ ਸਿੰਘ ਤਲਵਾਰ ਬਾਜ਼ੀ ਕਰਨ ਵਾਲੇ ਮਨਿੰਦਰ ਸਿੰਘ ਦੇ ਨਾਲ ਲਾਲ ਕਿਲਾ ਗਿਆ ਸੀ। ਉੱਥੇ ਹੀ ਉਹ ਹੱਥ ਵਿੱਚ ਕਰਪਾਨ ਲਹਿਰਾਉਂਦੇ ਦੇਖੇ ਗਏ ਸੀ। ਪੁਲਿਸ ਨੇ ਫਿਲਹਾਲ ਉਸ ਤੋਂ ਪੁਛ ਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਲਾਲ ਕਿਲਾ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੁਝ ਦਿਨ ਪਹਿਲਾਂ ਸਵਰੂਪ ਨਗਰ ਨਿਵਾਸੀ ਮਨਿੰਦਰ ਸਿੰਘ ਉਰਫ ਮੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸੈਪਸ਼ਲ ਸੈਲ ਨੇ ਕਾਬੂ ਕਰਕੇ ਕ੍ਰਾਈਮ ਬ੍ਰਾਂਚ ਦੇ ਹਵਾਲ ਕੀਤਾ ਸੀ। ਪੁੱਛ ਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਨਾਲ ਪੰਜ ਹੋਰ ਲੋਕਾਂ ਨੂੰ ਲੈ ਕੇ ਦੋ ਬਾਈਕ ਤੋਂ ਲਾਲ ਕਿਲਾ ਗਿਆ ਸੀ। ਇਸ ਵਿੱਚ ਸਵਰੂਪ ਨਗਰ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਵੀ ਸ਼ਾਮਲ ਸੀ।
ਫੁਟੇਜ ਦੀ ਮਦਦ ਨਾਲ ਪੁਲਿਸ ਨੇ ਉਸ ਪਛਾਣ ਕਰਨ ਤੋਂ ਬਾਅਦ ਉਸ ਦੀ ਤਾਲਾਸ਼ ਵਿੱਚ ਛਾਪੇਮਾਰੀ ਸ਼ੁਰੂ ਕੀਤੀ। ਇਸ ਵਿੱਚ ਇੱਕ ਗੁਪਤ ਸੂਚਨਾ ਉੱਤੇ ਉਸ ਨੂੰ ਹਿਰਾਸਤ ਕਰ ਲਿਆ ਗਿਆ। ਅਜੇ ਤੱਕ 26 ਜਨਵਰੀ ਹਿੰਸਾ ਮਾਮਲੇ ਵਿੱਚ 145 ਤੋਂ ਜ਼ਿਆਦਾ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ।