ਨਵੀਂ ਦਿੱਲੀ: ਗਣਰਾਜ ਦਿਹਾੜੇ ਮੌਕੇ ਲਾਲ ਕਿਲੇ Red Fort ਦੇ ਅੰਦਰ ਅਤੇ ਬਾਹਰ ਹੋਈ ਹਿੰਸਾ violence ਦੀ ਸਾਜਿਸ਼ conspiracy-theory ਬੀਤੀ ਨਵੰਬਰ ਮਹੀਨੇ ’ਚ ਹੀ ਬਣਾ ਲਈ ਗਈ ਸੀ। ਇਸ ਤੋਂ ਬਾਅਦ ਲਗਾਤਾਰ ਹਿੰਸਾ ਦੇ ਲਈ ਤਿਆਰੀ ਕੀਤੀ ਗਈ ਅਤੇ ਗਣਰਾਜ ਦਿਹਾੜੇ ਦੇ ਦਿਨ ਇਸਨੂੰ ਅੰਜਾਮ ਦਿੱਤਾ ਗਿਆ। ਲਾਲ ਕਿਲ੍ਹੇ ਤੇ ਹਿੰਸਾ ਦਾ ਦਿਨ ਗਣਰਾਜ ਦਿਹਾੜਾ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਨਾਲ ਸਰਕਾਰ ਦੀ ਬਦਨਾਮੀ ਹੋਵੇਗੀ। ਇਹ ਖੁਲਾਸਾ ਕ੍ਰਾਇਮ ਬ੍ਰਾਂਚ ਦੇ ਜਰੀਏ ਹਿੰਸਾ ਨੂੰ ਲੈ ਕੇ ਅਦਾਲਤ ਚ ਦਾਖਿਲ ਚਾਰਜਸ਼ੀਟ charge-sheet ਚ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ Delhi Police ਨੇ ਹਾਲ ਹੀ ਚ ਲਾਲ ਕਿਲਾ ਹਿੰਸਾ ਨੂੰ ਲੈ ਕੇ ਚਾਰਜਸ਼ੀਟ ਦਾਖਿਲ ਕੀਤਾ ਗਿਆ ਹੈ। ਇਸ ਚਾਰਜਸ਼ੀਟ ਚ ਕ੍ਰਾਇਮ ਬ੍ਰਾਂਚ ਦੁਆਰਾ ਦੱਸਿਆ ਗਿਆ ਹੈ ਕਿ ਨਵੰਬਰ 2020 ਤੋਂ ਹੀ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲਾ ਹਿੰਸਾ ਦੀ ਤਿਆਰੀ ਸ਼ੁਰੂ ਕਰ ਲਈ ਸੀ। ਇਸਦੇ ਲਈ ਵੱਡੀ ਗਿਣਤੀ ਚ ਟਰੈਕਟਰ ਖਰੀਦੇ ਗਏ ਸੀ। ਪ੍ਰਦਰਸ਼ਨਾਕਾਰੀਆਂ ਨੇ ਇਹ ਮਨ ਬਣਾ ਲਿਆ ਸੀ ਕਿ ਉਹ ਬਾਰਡਰ ਤੇ ਨਹੀਂ ਬਲਕੀ ਲਾਲ ਕਿਲੇ ਚ ਬੈਠ ਕੇ ਆਪਣਾ ਪ੍ਰਦਰਸ਼ਨ ਕਰਨਗੇ। ਉਹ ਲਾਲ ਕਿਲ੍ਹੇ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਤਾਂ ਕਿ ਪ੍ਰਦਰਸ਼ਨ ਲਈ ਉਹ ਉੱਥੇ ਬੈਠ ਸਕਣ। ਪਰ ਜਿਸ ਤਰ੍ਹਾਂ ਉੱਥੇ ਹਿੰਸਾ ਹੋਈ ਅਤੇ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਗਿਆ ਉਹ ਉੱਥੋਂ ਡਰ ਕੇ ਭਜ ਗਏ ਸੀ।